टॉप न्यूज़
ਦਰੱਖਤ ਡਿੱਗਣ ਨਾਲ ਕੈਨੇਡਾ ‘ਚ ਪੰਜਾਬੀ ਕੁੜੀ ਦੀ ਹੋਈ ਮੌਤ
ਕੈਨੇਡਾ ਦੇ ਵਿੱਚ ਇੱਕ ਜਲੰਧਰ ਦੀ ਰਹਿਣ ਵਾਲੀ ਲੜਕੀ ਦੀ ਦਰਦਨਾਕ ਮੌਤ ਹੋਈ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਉੱਤੇ ਅਚਾਨਕ ਹੀ ਦਰਖੱਤ ਡਿੱਗ ਗਿਆ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਜੋ ਕਿ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਇਸ ਬੇਟੀ ਨੂੰ ਚੰਗੇ ਭਵਿੱਖ ਲਈ ਕੈਨੇਡਾ ਦੇ ਵਿੱਚ ਭੇਜਿਆ ਸੀ।
ਪ੍ਰੰਤੂ ਹਾਦਸੇ ਨੇ ਉਹਨਾਂ ਦੀ ਬੇਟੀ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਹੈ। ਰੀਤੀਕਾ ਕੈਨੇਡਾ ਦੇ ਇੱਕ ਕਾਲਜ ਚ ਹੋਸਪਿਟਲਿਟੀ ਦੀ ਪੜ੍ਹਾਈ ਕਰ ਰਹੀ ਸੀ ਜਦੋਂ ਉਹ ਇੱਕ ਲੇਖ ਦੇ ਕਿਨਾਰੇ ਘੁੰਮ ਰਹੀ ਸੀ ਤਾਂ ਅਚਾਨਕ ਕਿ ਉਸਦੇ ਉੱਤੇ ਦਰਖੱਤ ਡਿੱਗ ਗਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।
ਪਰਿਵਾਰ ਦੇ ਵੱਲੋਂ ਹੁਣ ਸਰਕਾਰ ਦੇ ਕੋਲ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਬੇਟੀ ਦੀ ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਕੀਤਾ ਜਾ ਸਕੇ।
EDITED BY- HARLEEN KAUR