ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਮੇਅਰ ਬਣਾਉਣ ਲਈ ਤਿਆਰ
ਆਮ ਆਦਮੀ ਪਾਰਟੀ ਪੰਜਾਬ ਦੇ ਲੁਧਿਆਣਾ ਵਿੱਚ ਮੇਅਰ ਬਣਾਉਣ ਲਈ ਤਿਆਰ ਹੈ। ਆਮ ਆਦਮੀ ਪਾਰਟੀ ਕੋਲ ਹੁਣ ਕੁੱਲ 46 ਕੌਂਸਲਰ ਹਨ। ਆਮ ਆਦਮੀ ਪਾਰਟੀ ਨੇ ਵੀਰਵਾਰ ਰਾਤ ਨੂੰ ਕਰੀਬ 10.30 ਵਜੇ ਇੱਕ ਸਿਆਸੀ ਧਮਾਕਾ ਕੀਤਾ। ਉਨ੍ਹਾਂ ਨੇ ਦੋ ਕਾਂਗਰਸੀ ਅਤੇ ਇੱਕ ਭਾਜਪਾ ਕੌਂਸਲਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ।
ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਸੋਮਾ ਅਤੇ ਵਾਰਡ ਨੰਬਰ 42 ਦੇ ਕੌਂਸਲਰ ਜਗਮੀਤ ਸਿੰਘ ਨੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਾਰਡ ਨੰਬਰ 21 ਦੇ ਭਾਜਪਾ ਕੌਂਸਲਰ ਅਨੀਤਾ ਨੰਛਲ ਅਤੇ ਕਰਨ ਨੰਛਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦੱਸ ਦਈਏ ਕਿ ਬੈਂਸ ਧੜੇ ਦੇ ਇਹ ਦੋ ਕਾਂਗਰਸੀ ਕੌਂਸਲਰ ਸਨ ਅਤੇ ਬੈਂਸ ਭਰਾਵਾਂ ਨੂੰ ਵੀ ਇਹਨਾਂ ਦੇ ਜਾਨ ਨਾਲ ਵੱਡਾ ਝਟਕਾ ਲੱਗਿਆ ਹੈ।
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਦੋਵੇਂ ਕਾਂਗਰਸੀ ਕੌਂਸਲਰ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਹਨ। ਅਜਿਹੇ ਵਿੱਚ, ਇਹ ਬੈਂਸ ਭਰਾਵਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਅਹੁਦੇ ਲਈ ਦਾਅਵਾ ਮਜ਼ਬੂਤ ਹੋ ਗਿਆ ਹੈ।