टॉप न्यूज़
ਜਲੰਧਰ ਨੂੰ ਮਿਲੇਗਾ ਨਵਾਂ ਮੇਅਰ
ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਦੀ ਨਿਯੁਕਤੀ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਸ਼ਹਿਰ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅੱਜ ਜਲੰਧਰ ਦੇ ਨਵੇਂ ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ (IAS) ਸਹੁੰ ਚੁਕਾਉਣਗੇ। ਦੱਸ ਦਈਏ ਕਿ ਜਲੰਧਰ ਸ਼ਹਿਰ ਨੂੰ ਦੁਪਹਿਰ 4 ਵਜੇ ਦੇ ਕਰੀਬ ਆਪਣਾ ਨਵਾਂ ਮੇਅਰ ਮਿਲ ਜਾਵੇਗਾ। ਨਗਰ ਨਿਗਮ ਜਲੰਧਰ ਵਿੱਚ ਚੁਣੇ ਗਏ ਸਾਰੇ ਕੌਂਸਲਰ ਰੈੱਡ ਕਰਾਸ ਭਵਨ, ਜਲੰਧਰ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਵੋਟ ਪਾਉਣਗੇ।
ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਹ ਮੀਟਿੰਗ ਅੱਜ ਯਾਨੀ ਸ਼ਨੀਵਾਰ ਦੁਪਹਿਰ 4 ਵਜੇ ਹੋਣੀ ਸੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜਲੰਧਰ ਦੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਨਾਮ ਫਾਈਨਲ ਕਰ ਦਿੱਤੇ ਹਨ। ਹੁਣ ਸਿਰਫ਼ ਐਲਾਨ ਕਰਨਾ ਬਾਕੀ ਰਹਿ ਗਿਆ ਹੈ।
EDITED BY- HARLEEN KAUR