टॉप न्यूज़
ਜਲਾਲਾਬਾਦ ਵਿਚ ਵਾਪਰਿਆ ਇਕ ਭਿਆਨਕ ਸੜਕ ਹਾਦਸਾ
ਜਲਾਲਾਬਾਦ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਕਾਰ ਹਾਦਸਾਗ੍ਰਸਤ ਹੋ ਕੇ ਸੜਕ ਤੇ ਬਣੇ ਡਿਵਾਈਡਰ ਤੇ ਚੜ੍ਹ ਗਈ ਅਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਦਾ ਬਚਾਅ ਰਿਹਾ। ਹਾਦਸਾ ਜਲਾਲਾਬਾਦ ਫਾਜ਼ਿਲਕਾ ਰੋਡ ਤੇ ਵਾਪਰਿਆ । ਮੌਕੇ ਤੇ ਪੁਲਿਸ ਨੇ ਪੁੱਜ ਕੇ ਕਾਰ ਨੂੰ ਡਿਵਾਈਡਰ ਤੋਂ ਉਤਾਰ ਕੇ ਸਾਈਡ ਤੇ ਕਰਵਾਇਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਕੋਈ ਔਰਤ ਚਲਾ ਰਹੀ ਸੀ। ਜਿਸ ਦੀ ਟੱਕਰ ਸੜਕ ਤੇ ਜਾ ਰਹੇ ਇਕ ਘੋੜੇ ਟਰਾਲੇ ਨਾਲ ਹੋਈ ਅਤੇ ਹਾਦਸੇ ਤੋਂ ਬਾਅਦ ਕਾਰ ਨੁਕਸਾਨੀ ਗਈ ਪਰ ਹਾਦਸੇ ਵਿਚ ਕਾਰ ਵਿਚ ਸਵਾਰ ਦੋ ਔਰਤਾਂ ਬਾਲ ਬਾਲ ਬਚ ਗਈਆਂ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਮੌਕੇ ’ਤੇ ਪੁੱਜੀ ਅਤੇ ਜਾਮ ਹੋਏ ਟ੍ਰੈਫਿਕ ਨੂੰ ਚਾਲੂ ਕਰਵਾਇਆ।
EDITED BY- HARLEEN KAUR