ਪੰਜਾਬ ਦੀ ਪੰਥਕ ਸਿਆਸਤ ਵਿੱਚ ਅੱਜ ਦਾ ਦਿਨ ਬੇਹੱਦ ਅਹਿਮ ਹੈ। ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਦੋ ਸੰਸਦ ਮੈਂਬਰ ਆਪਣੀ ਵੱਖਰੀ ਪਾਰਟੀ ਬਣਾ ਕੇ ਪੰਥਕ ਸਿਆਸਤ ਵਿੱਚ ਬਾਕਾਇਦਾ ਐਂਟਰੀ ਕਰ ਰਹੇ ਹਨ। ਇਸ ਨਾਲ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗ ਸਕਦਾ ਹੈ। ਇਸ ਵੇਲੇ ਖੇਰੂੰ-ਖੇਰੂੰ ਹੋਇਆ ਅਕਾਲੀ ਦਲ ਬਾਦਲ ਜੇਕਰ ਨਾ ਸੰਭਲਿਆ ਤਾਂ ਪੰਥਕ ਸਿਆਸਤ ਗਰਮ ਖਿਆਲੀਆਂ ਦੇ ਹੱਥ ਜਾ ਸਕਦੀ ਹੈ।
ਅੱਜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਤੇ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਨਵੀਂ ਪਾਰਟੀ ਦਾ ਐਲਾਨ ਹੋ ਰਿਹਾ ਹੈ। ਨਵੀਂ ਪਾਰਟੀ ਦਾ ਐਲਾਨ ਉਸ ਵੇਲੇ ਹੋ ਰਿਹਾ ਹੈ ਜਦੋਂ ਕਈ ਦਹਾਕਿਆਂ ਤੋਂ ਪੰਥਕ ਸਿਆਸਤ ਦੀ ਅਗਵਾਈ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਾਸ਼ੀਏ ਉਪਰ ਚਲਾ ਗਿਆ ਹੈ। ਇਸ ਲਈ ਆਉਣ ਵਾਲੇ ਸਮੇਂ ਅੰਦਰ ਪੰਥਕ ਸਿਆਸਤ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲੇਗਾ।
EDITED BY- HARLEEN KAUR