ਬਟਾਲਾ ‘ਚ ਤਰਨਜੀਤ ਸਿੰਘ ਨਾਂ ਦੇ ਸ਼ਖਸ ਦੇ ਵੱਲੋਂ ਆਪਣੇ ਹੀ ਸਾਲੀ ਨੂੰ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਤਰਨਜੀਤ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ।
ਉਸਦਾ ਸਾਂਢੂ ਸੁਰਿੰਦਰ ਸਿੰਘ ਜੋ ਕਿ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸਨੇ ਗੁੱਸੇ ਦੇ ਵਿੱਚ ਜਹਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਤਰਨਜੀਤ ਅਤੇ ਸੁਰਿੰਦਰ ਆਪਸ ਦੇ ਵਿੱਚ ਸਾਂਡੂ ਹਨ। ਪਰਮਜੀਤ ਸਿੰਘ ਦੀ ਪਤਨੀ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਫਿਰ ਉਹ ਆਪਣੀ ਸ਼ਾਦੀਸ਼ੁਦਾ ਸਾਲੀ ਜੋ ਕਿ ਸੁਰਿੰਦਰ ਸਿੰਘ ਦੀ ਪਤਨੀ ਹੈ ਉਸ ਦੇ ਉੱਤੇ ਗਲਤ ਨਜ਼ਰ ਰੱਖਣ ਲੱਗਿਆਂ ਤੇ ਹੁਣ ਉਹ ਉਸਨੂੰ ਆਪਣੇ ਨਾਲ ਵਰਗਲਾ ਕੇ ਲੈ ਗਿਆ।
ਮਰਨ ਤੋਂ ਪਹਿਲਾਂ ਜੋ ਬਿਆਨ ਸੁਰਿੰਦਰ ਸਿੰਘ ਦੇ ਵੱਲੋਂ ਦਿੱਤਾ ਗਿਆ ਹੈ ਉਸਦੇ ਵਿੱਚ ਉਸਨੇ ਤਰਨਜੀਤ ਸਿੰਘ ਆਪਣੀ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸਦੇ ਪਿੱਛੇ ਦਾ ਜਿੰਮੇਵਾਰ ਠਹਿਰਾਇਆ ਹੈ। ਫਿਲਹਾਲ ਸੁਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ।