ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਦੇ ਵਿਚ ਪਿਛਲੇ ਦੋ ਦਿਨਾਂ ਤੋਂ ਕੜਾਕੇ ਦੀ ਪੈ ਰਹੀ ਧੁੱਪ ਦੇ ਮਗਰੋਂ ਹੁਣ ਮੌਸਮ ‘ਚ ਤਬਦੀਲੀ ਆ ਚੁੱਕੀ ਹੈ। ਦਸ ਦਈਏ ਕਿ ਅੱਜ ਸਵੇਰ ਤੋਂ ਕਈ ਸ਼ਹਿਰਾਂ ਦੇ ਵਿਚ ਮੀਂਹ ਪੈ ਰਿਹਾ ਹੈ ਦੂਜੇ ਪਾਸੇ ਧੁੰਦ ਦੀ ਸਫ਼ੇਦ ਚਾਦਰ ‘ਚ ਕਈ ਸ਼ਹਿਰ ਲਿਪਟੇ ਹੋਏ ਨੇ। ਗੱਲ ਕਰੀਏ ਚੰਡੀਗੜ੍ਹ ਦੀ ‘ਤੇ ਇੱਥੇ ਅੱਜ ਸਵੇਰ ਤੋਂ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
ਧੁੰਦ ਦੀ ਚਾਦਰ ‘ਚ ਲਿਪਟੀ ਹੋਈ ਸੁਖਨਾ ਝੀਲ ਨਜ਼ਰ ਆ ਰਹੀ ਹੈ। ਇਸ ‘ਚ ਵਿਜ਼ੀਬਿਲਟੀ ਮਹਿਜ਼ 10 ਮੀਟਰ ਦੇ ਕਰੀਬ ਦਰਜ ਹੋਈ ਹੈ। ਵਾਹਨ ਚਾਲਕਾਂ ਦੇ ਵੱਲੋਂ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਾਹਨਾਂ ਦੀਆਂ ਲਾਈਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਸੜਕ ਹਾਦਸੇ ਘੱਟ ਹੋ ਸਕਣ।
ਸੁਖਨਾ ਝੀਲ ‘ਤੇ ਸਵੇਰ ਦੇ ਸਮੇਂ ਸੈਰ ਕਰਨ ਆਏ ਲੋਕਾਂ ਦੀ ਵੱਡੀ ਤਾਦਾਤ ਦੇਖਣ ਨੂੰ ਮਿਲਦੀ ਹੈ ਪਰ ਅੱਜ ਧੁੰਦ ਦੇ ਕਾਰਨ ਲੋਕਾਂ ਦੀ ਗਿਣਤੀ ਘਟੀ ਹੈ ਅਤੇ ਜਨ-ਜੀਵਨ ‘ਤੇ ਭਾਰੀ ਅਸਰ ਪਿਆ ਹੈ।
EDITED BY- HARLEEN KAUR