ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਸਿਲੰਡਰ ਫੱਟਣ ਨਾਲ ਹੜਕੰਪ ਮੱਚ ਗਿਆ। ਚੁੱਲ੍ਹਾ ਬਾਲਦੇ ਸਮੇਂ ਇਹ ਧਮਾਕਾ ਹੋਇਆ । ਜਿਸ ਤੋਂ ਬਾਅਦ 4 ਲੋਕ ਗੰਭੀਰ ਜ਼ਖਮੀ ਹੋਏ ਨੇ ਅਤੇ ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਨੂੰ ਪੀ.ਜੀ.ਆਈ. ਰੈਫ਼ਰ ਕੀਤਾ ਗਿਆ ਹੈ। ਦਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਘਟਨਾ ਅੰਬੇਡਕਰ ਨਗਰ ਵਿੱਚ ਵਾਪਰੀ ਹੈ, ਜਿੱਥੇ ਸਿਲੰਡਰ ਫੱਟਣ ਨਾਲ ਪਤੀ-ਪਤਨੀ ਅਤੇ ਦੋ ਬੱਚੇ ਜ਼ਖਮੀ ਹੋ ਗਏ ਹਨ।
ਲੋਕਾਂ ਦੀ ਮਦਦ ਨਾਲ ਸਿਲੰਡਰ ਵਿੱਚ ਲੱਗੀ ਅੱਗ ਬੁਝਾਈ ਗਈ ਅਤੇ ਦਮਕਲ ਵਿਭਾਗ ਨੂੰ ਮੌਕੇ ‘ਤੇ ਸੱਦ ਸਥਿਤੀ ਨੂੰ ਕਾਬੂ ‘ਚ ਲਿਆਂਦਾ ਗਿਆ ਹੈ। ਦਸ ਦਈਏ ਕਿ ਇਸ ਹਾਦਸੇ ਦੇ ਵਿਚ ਪੂਰਾ ਪਰਿਵਾਰ ਲਗਭਗ 60 ਪ੍ਰਤੀਸ਼ਤ ਸੜ ਗਿਆ ਹੈ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।
EDITED BY- HARLEEN KAUR