ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ਐਮਰਜਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਪੱਖ ਦਾ ਪੂਰੇ ਪੰਜਾਬ ਚ ਨਜ਼ਰ ਆ ਰਿਹਾ ਹੈ। ਐਸਜੀਪੀਸੀ ਵੱਲੋਂ ਜਿੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਬਠਿੰਡਾ ਦੇ ਫਨ ਸਿਨੇਮਾ ਦੇ ਵਿੱਚ ਵੀ ਇਹ 11 ਟਿਕਟਾਂ ਬੁੱਕ ਹੋਣ ਤੋਂ ਬਾਅਦ ਵੀ ਇਹ ਫਿਲਮ ਨਹੀਂ ਲੱਗਣ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਭਿਣਕ ਪਈ ਤਾਂ ਪ੍ਰਸ਼ਾਸਨ ਨੇ ਤੁਰੰਤ ਸਿਨੇਮਾ ਦੇ ਮਾਲਿਕਾਂ ਨੂੰ ਸੂਚਿਤ ਕਰ ਦਿੱਤਾ ਕਿ ਉਹ ਕਿਸੇ ਵੀ ਕੀਮਤ ਤੇ ਫਿਲਮ ਨਾ ਲਗਾਉਣ ਕਿਉਂਕਿ ਲਗਾਤਾਰ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ।ਕਿਉਂਕਿ ਇਸ ਦੇ ਵਿੱਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੇ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
EDITED BY- HARLEEN KAUR