टॉप न्यूज़
ਲੁਧਿਆਣਾ ਨੂੰ ਅੱਜ ਮਿਲੇਗਾ ਨਵਾਂ ਮੇਅਰ
ਲੁਧਿਆਣਾ ਵਿੱਚ ਨਵੇਂ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਦੇ ਨਾਲ-ਨਾਲ ਮੇਅਰ ਦੀ ਚੋਣ ਵੀ ਹੋਣ ਜਾ ਰਹੀ ਹੈ। ਮੇਅਰ ਦਾ ਐਲਾਨ ਅੱਜ ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਵਿਚਾਲੇ, ਸੂਤਰਾਂ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਇੰਦਰਜੀਤ ਕੌਰ ਲੁਧਿਆਣਾ ਦੀ ਨਵੀਂ ਮੇਅਰ ਬਣ ਸਕਦੀ ਹੈ। ਇਸ ਦੇ ਨਾਲ ਹੀ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਬਣਾਇਆ ਜਾ ਸਕਦਾ ਹੈ। ਇਸਦਾ ਅਧਿਕਾਰਤ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।
EDITED BY- HARLEEN KAUR