ਡੱਲੇਵਾਲ ਨੂੰ ਮਿਲਣ ਪਹੁੰਚੇ ਸੋਨੀਆ ਮਾਨ
ਖਨੌਰੀ ਬਾਰਡਰ ‘ਤੇ ਡੱਲੇਵਾਲ ਨੂੰ ਮਰਨ ਵਰਤ ‘ਤੇ ਬੈਠਿਆ ਅੱਜ 23 ਦਿਨ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਲਗਾਤਾਰ ਵੱਡੇ ਵੱਡੇ ਕਿਸਾਨ ਆਗੂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਹਨ। ਇਸੇ ਵਿਚਕਾਰ ਖਨੌਰੀ ਬਾਰਡਰ ‘ਤੇ ਅਦਾਕਾਰਾ ਸੋਨੀਆ ਮਾਨ ਪਹੁੰਚੇ। ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਜਿੱਥੇ ਡੱਲੇਵਾਲ ਦਾ ਹਾਲ ਚਾਲ ਜਾਣਿਆ।
ਉੱਥੇ ਹੀ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਅੱਜ ਸਮਾਂ ਹੈ ਕਿ ਸਾਰੇ ਇੱਕ ਹੋ ਜਾਣ ਤਾਂ ਹੀ ਇਹ ਜੰਗ ਜਿੱਤ ਹੋਵੇਗੀ। ਉਹਨਾਂ ਨੇ ਕਿਹਾ ਕਿ ਜਦੋਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਲੱਗਿਆ ਸੀ ਤਾਂ ਉਸ ਸਮੇਂ ਸਾਰੇ ਹੀ ਕਿਸਾਨ ਜਥੇਬੰਦੀਆਂ ਇੱਕ ਸਨ ਤਾਂ ਹੀ ਉਹ ਜੰਗ ਜਿੱਤੀ ਗਈ ਜੇਕਰ ਹੁਣ ਵੀ ਕਿਸਾਨ ਆਗੂ ਇੱਕ ਨਾ ਹੋਏ ਤਾਂ ਇਸਦਾ ਖਾਮਿਆਜ਼ਾ ਬਹੁਤ ਹੀ ਵੱਡਾ ਭੁਗਤਣਾ ਪੈ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਅੱਜ ਲੋੜ ਹੈ ਸਾਰੇ ਇੱਕ ਮੁੱਠ ਹੋਣ ਤਾਂ ਜੋ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਨੂੰ ਤਗੜੇ ਹੋ ਕੇ ਲੜਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਅੱਜ ਡੱਲੇਵਾਲ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਚੁੱਕੇ ਹਨ। ਪ੍ਰੰਤੂ ਹਾਲੇ ਵੀ ਕਿਸਾਨ ਜਥੇਬੰਦੀਆਂ ਇੱਕ ਹੋਣ ਦਾ ਨਾਮ ਨਹੀਂ ਲੈ ਰਹੀਆਂ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਜੋ ਐਮਐਸਪੀ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਉਹ ਮੰਨਣੀ ਚਾਹੀਦੀਆਂ ਤੇ ਨਾਲ ਹੀ ਪੰਜਾਬ ਦੇ ਸਾਂਸਦਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਲੋਕ ਸਭਾ ਅਤੇ ਰਾਜਸਭਾ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਜਰੂਰ ਰੱਖਣ ਤਾਂ ਜੋ ਕੇਂਦਰ ਸਰਕਾਰ ਦਾ ਧਿਆਨ ਇਸ ਵੱਲ ਲਗਾਇਆ ਜਾ ਸਕੇ।
EDITED BY- HARLEEN KAUR