ਫਗਵਾੜਾ ਦੇ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਮਾਲ ਗੱਡੀ ਦੀ ਅਚਾਨਕ ਹੀ ਬ੍ਰੇਕ ਫੇਲ ਹੋਣ ਦੇ ਕਾਰਨ ਮਾਲਗੱਡੀ ਦਾ ਇੱਕ ਡੱਬਾ ਪੱਟੜੀ ਤੋਂ ਹੇਠਾਂ ਉਤਰ ਗਿਆ। ਜਿਸਦੇ ਕਾਰਨ ਬਾਕੀ ਟ੍ਰੇਨਾਂ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਮਾਲਗੱਡੀ ਨੇ ਫਗਵਾੜਾ ਤੋਂ ਜਲੰਧਰ ਦੇ ਲਈ ਰਵਾਨਾ ਹੋਣਾ ਸੀ।
ਹਾਲਾਂਕਿ ਮੌਕੇ ਤੇ ਹੀ ਇੰਜੀਨੀਅਰਾਂ ਦੀ ਟੀਮ ਨੂੰ ਬੁਲਾਇਆ ਗਿਆ। ਜਿਨ੍ਹਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਇਸ ਡੱਬੇ ਨੂੰ ਟਰੈਕ ਦੇ ਉੱਤੇ ਲਿਆਂਦਾ ਤੇ ਉਸ ਤੋਂ ਬਾਅਦ ਇੱਥੋਂ ਟ੍ਰੇਨ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ।
EDITED BY- HARLEEN KAUR