टॉप न्यूज़
ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ
ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਕਾਫਲੇ ਦੀ ਗੱਡੀ ਦਿੱਲੀ ਜਾਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਬੀਤੀ ਰਾਤ ਦਿੱਲੀ ਜਾ ਰਹੇ ਸਨ। ਇਸ ਦੌਰਾਨ ਜੀਂਦ ਨੇੜੇ ਉਨ੍ਹਾਂ ਦੀ ਸਰਕਾਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾਗ੍ਰਸਤ ਗੱਡੀ ਵਿਚ ਵਿਧਾਇਕ ਸੁਖਾਨੰਦ ਦੇ ਸੁਰੱਖਿਆ ਗਾਰਡ ਸਵਾਰ ਸੀ। 4 ਗੰਨਮੈਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜੀਂਦ ਨੇੜੇ ਇਨੋਵਾ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ।ਵਿਧਾਇਕ ਦੁਰਘਟਨਾ ਵਿੱਚ ਵਾਲ-ਵਾਲ ਬਚ ਗਏ ਕਿਉਂਕਿ ਉਹ ਕਿਸੇ ਹੋਰ ਵਾਹਨ ਵਿੱਚ ਜਾ ਰਹੇ ਸਨ।
EDITED BY- HARLEEN KAUR