देश

ਸਿਆਸੀ ਜਗਤ ਤੋਂ ਮਾੜੀ ਖਬਰ ਇਸ ਨਾਮੀ ਆਗੂ ਦਾ ਹੋਇਆ ਦਿਹਾਂਤ

PM ਮੋਦੀ ਸਣੇ ਕਈ ਨੇਤਾਵਾਂ ਨੇ ਜਤਾਇਆ ਦੁੱਖ

ਨਾਗਾਲੈਂਡ ਦੇ ਰਾਜਪਾਲ ਲਾ. ਗਣੇਸ਼ਨ ਦਾ ਸ਼ੁੱਕਰਵਾਰ ਸ਼ਾਮ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਰਾਜਭਵਨ ਦੇ ਇੱਕ ਅਧਿਕਾਰੀ ਮੁਤਾਬਕ, ਗਣੇਸ਼ਨ ਪਿਛਲੇ ਕੁਝ ਦਿਨਾਂ ਤੋਂ ICU ਵਿੱਚ ਦਾਖਲ ਸਨ। ਸੂਤਰਾਂ ਨੇ ਦੱਸਿਆ ਕਿ 8 ਅਗਸਤ ਨੂੰ ਗਣੇਸ਼ਨ ਚੇਨਈ ਸਥਿਤ ਆਪਣੇ ਘਰ ਵਿੱਚ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਸਿਰ ‘ਚ ਸੱਟ ਲੱਗੀ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਨਿਗਰਾਨੀ ਅਤੇ ਇਲਾਜ ਲਈ ਉਨ੍ਹਾਂ ਨੂੰ ICU ਵਿੱਚ ਦਾਖਲ ਕਰ ਲਿਆ।

ਗਣੇਸ਼ਨ ਨੂੰ 12 ਫ਼ਰਵਰੀ 2023 ਨੂੰ ਨਾਗਾਲੈਂਡ ਦਾ 21ਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਉਸੇ ਸਾਲ 20 ਫ਼ਰਵਰੀ ਨੂੰ ਕਾਰਜਭਾਰ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਹ ਅਗਸਤ 2021 ਤੋਂ ਫ਼ਰਵਰੀ 2023 ਤੱਕ ਮਣੀਪੁਰ ਦੇ ਰਾਜਪਾਲ ਰਹੇ ਅਤੇ ਜੁਲਾਈ ਤੋਂ ਨਵੰਬਰ 2022 ਤੱਕ ਪੱਛਮੀ ਬੰਗਾਲ ਦੇ ਵਾਧੂ ਪ੍ਰਭਾਰੀ ਰਾਜਪਾਲ ਵਜੋਂ ਵੀ ਸੇਵਾ ਨਿਭਾਈ ਸੀ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!