टॉप न्यूज़

ਲੁਧਿਆਣਾ ‘ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ

ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ

ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਸਪਨ ਸ਼ਰਮਾ ਦੇ ਹੁਕਮਾਂ ਅਨੁਸਾਰ ਕੁਝ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਚਾਰ ਇੰਸਪੈਕਟਰ, ਦੋ ਸਬ-ਇੰਸਪੈਕਟਰ ਅਤੇ ਇੱਕ ਏਐਸਆਈ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਆਪਣੀ ਨਵੀਂ ਤੈਨਾਤੀ ‘ਤੇ ਤੁਰੰਤ ਚਾਰਜ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।

ਇੰਸਪੈਕਟਰ ਕੁਲਬੀਰ ਸਿੰਘ ਨੂੰ ਥਾਣਾ ਫੋਕਲ ਪੋਇੰਟ ਤੋਂ ਥਾਣਾ ਮੇਹਰਬਾਨ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਜਗਦੇਵ ਸਿੰਘ ਨੂੰ ਮੇਹਰਬਾਨ ਤੋਂ ਥਾਣਾ ਸਦਰ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਅਵਨੀਤ ਕੌਰ ਨੂੰ ਥਾਣਾ ਸਦਰ ਤੋਂ ਥਾਣਾ ਡੇਹਲਾਂ ਤਬਾਦਲਾ ਕੀਤਾ ਗਿਆ ਹੈ।

ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਥਾਣਾ ਡੇਹਲਾਂ ਤੋਂ ਥਾਣਾ ਬਸਤੀ ਜੋਧੇਵਾਲ ਵਿੱਚ ਤਾਇਨਾਤ ਕੀਤਾ ਗਿਆ ਹੈ। ਸਬ-ਇੰਸਪੈਕਟਰ ਦਲਬੀਰ ਸਿੰਘ ਨੂੰ ਬਸਤੀ ਜੋਧੇਵਾਲ ਤੋਂ ਐਸਐਚਓ ਫੋਕਲ ਪੋਇੰਟ ਭੇਜਿਆ ਗਿਆ ਹੈ। ਸਬ-ਇੰਸਪੈਕਟਰ ਜਗਤਾਰ ਸਿੰਘ ਨੂੰ ਬੰਸਤ ਐਵੇਨਿਊ ਤੋਂ ਥਾਣਾ ਡਾਬਾ ਅਤੇ ਏਐਸਆਈ ਧਮਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਪੁਲਿਸ ਚੌਕੀ ਬੰਸਤ ਐਵੇਨਿਊ ਵਿੱਚ ਤਾਇਨਾਤ ਕੀਤਾ ਗਿਆ ਹੈ।

 

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!