
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਯਾਨੀਕਿ 4 ਫਰਵਰੀ ਨੂੰ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਦੇ ਨਾਲ-ਨਾਲ ਲੁਧਿਆਣਾ ਦੇ ਖੰਨਾ ਅਤੇ ਦੋਰਾਹਾ ਵਿੱਚ ਵੀ ਘਣੀ ਧੁੰਦ ਛਾਈ ਹੋਈ ਹੈ। ਧੁੰਦ ਕਾਰਨ ਦੋਰਾਹਾ ਅਤੇ ਖੰਨਾ ਦਰਮਿਆਨ ਇੱਕ ਟਰੱਕ ਪਲਟ ਗਿਆ। ਇਹ ਟਰੱਕ ਦਿੱਲੀ ਤੋਂ ਲੁਧਿਆਣਾ ਵੱਲ ਆ ਰਿਹਾ ਸੀ।
ਉੱਥੇ ਹੀ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਨੈਸ਼ਨਲ ਹਾਈਵੇ ’ਤੇ ਧੁੰਦ ਕਾਰਨ ਇੱਕ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ ’ਤੇ ਵਿਜ਼ਿਬਿਲਟੀ ਕੇਵਲ 10 ਤੋਂ 15 ਮੀਟਰ ਰਹਿ ਗਈ ਹੈ, ਜਦਕਿ ਸਰਹਿੰਦ ਦੇ ਨੇੜੇ ਹਾਈਵੇ ’ਤੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਦਰਜ ਕੀਤੀ ਗਈ ਹੈ।
ਆਦਮਪੁਰ ਏਅਰਪੋਰਟ ਦੇ ਨੇੜੇ ਘਣਾ ਕੋਹਰਾ ਛਾਇਆ ਰਿਹਾ, ਜਿਸ ਕਾਰਨ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਏਅਰਪੋਰਟ ਦੇ ਆਲੇ-ਦੁਆਲੇ ਵਿਜ਼ਿਬਿਲਟੀ 200 ਤੋਂ 250 ਮੀਟਰ ਤੱਕ ਰਹੀ। ਉੱਥੇ ਹੀ ਹਲਵਾਰਾ ਅਤੇ ਬਠਿੰਡਾ ਵਿੱਚ 500 ਤੋਂ 2200 ਮੀਟਰ ਤੱਕ ਵਿਜ਼ਿਬਿਲਟੀ ਰਿਕਾਰਡ ਕੀਤੀ ਗਈ ਹੈ।
ਬੀਤੇ ਦਿਨ ਵੀ ਸੰਘਣੀ ਧੁੰਦ ਹੋਣ ਕਰਕੇ ਕਈ ਥਾਂ ਹਾਦਸੇ ਹੋਏ। ਇਸ ਲਈ ਲੋਕਾਂ ਨੂੰ ਪ੍ਰਸ਼ਾਸਨ ਅਪੀਲ ਕਰ ਰਹੀ ਹੈ ਸੜਕ ਤੇ ਤੇਜ਼ ਵਾਹਨ ਚਲਾਉਣ ਤੋਂ ਬਚੋ। ਕਾਰ ਚਲਾਉਣ ਸਮੇਂ ਲਾਈਟਾਂ ਅਤੇ ਇੰਡੀਕੇਟਰ ਦੀ ਵਰਤੋਂ ਜ਼ਰੂਰ ਕਰੋ।
EDITED BY- HARLEEN KAUR




