टॉप न्यूज़
ਤੁਸੀਂ ਵੀ ਜਾਣੋ ਜਿਨ੍ਹਾਂ ਦੀ ਮਈ ‘ਚ ਹੋਵੇਗੀ ਰਜਿਸ਼ਟ੍ਰੇਸ਼ਨ, ਉਨ੍ਹਾਂ ਨੂੰ ਪਿਛਲਾ ਬਕਾਇਆ ਮਿਲੇਗਾ ਜਾਂ ਨਹੀਂ

ਪੰਜਾਬ ਵਿਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਰਜਿਸਟ੍ਰੇਸ਼ਨ ਮੰਗਲਵਾਰ (14 ਅਪ੍ਰੈਲ) ਨੂੰ ਸ਼ੁਰੂ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਇਸ ਯੋਜਨਾ ਦੀ ਅਧਿਕਾਰਤ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨੌਂ ਵਿਧਾਨ ਸਭਾ ਹਲਕਿਆਂ ਵਿਚ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਹ ਨਾ ਸੋਚਣ ਕਿ ਕਾਰਡ ਬਣਨ ਵਿਚ ਦੇਰੀ ਮਤਲਬ ਪੈਸੇ ਮਿਲਣ ਵਿਚ ਵੀ ਦੇਰੀ ਹੋਵੇਗੀ; ਪੈਸੇ ਉਸੇ ਤਰੀਕ ਤੋਂ ਹੀ ਦਿੱਤੇ ਜਾਣਗੇ, ਜਿਸ ਦਿਨ ਤੋਂ ਇਹ ਯੋਜਨਾ ਸ਼ੁਰੂ ਹੋ ਰਹੀ ਹੈ। ਜਾਤੀ ਸਰਟੀਫਿਕੇਟ ਬਣਵਾਉਣ ਵਿਚ ਇਸ ਸਮੇਂ ਦੇਰੀ ਹੋ ਰਹੀ ਹੈ, ਰਜਿਸਟ੍ਰੇਸ਼ਨ ਕਰਾ ਲਵੋ। ਜਿਵੇਂ ਹੀ ਜਾਤੀ ਸਰਟੀਫਿਕੇਟ ਆ ਜਾਂਦਾ ਹੈ, 1500-1500 ਰੁਪਏ ਖਾਤਿਆਂ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਵੇਗਾ।
EDITED BY- HARLEEN KAUR




