
ਪੰਜਾਬ ਵਿੱਚ ਇੱਕ ਹਫ਼ਤੇ ਦੇ ਅੰਦਰ ਤਿੰਨ ਧਮਾਕੇ ਹੋਏ, ਜਿਸ ਕਾਰਨ ਭਾਜਪਾ ਅਤੇ ਕਾਂਗਰਸ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਰੀ ਤਰ੍ਹਾਂ ਘੇਰਿਆ। ਹਾਲਾਂਕਿ, ਮਾਨ ਨੇ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਮਾਨ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੁਣ ਜੋ ਸ਼ੁਰੂ ਹੋਇਆ ਹੈ ਉਹ ਭਾਜਪਾ ਦਾ ਸਟਾਈਲ ਹੈ। ਭਾਜਪਾ ਚੋਣਾਂ ਤੋਂ ਪਹਿਲਾਂ ਅਜਿਹੇ ਹੱਥਕੰਡੇ ਵਰਤ ਕੇ ਲੋਕਾਂ ਨੂੰ ਡਰਾਉਂਦੀ ਹੈ।
ਪੰਜਾਬ ਸੀਐਮ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਛੋਟੇ-ਮੋਟੇ ਧਮਾਕੇ ਭਾਰਤੀ ਜਨਤਾ ਪਾਰਟੀ ਦੀ ਚੋਣਾਂ ਦੀ ਤਿਆਰੀ ਹੈ। ਬੀਤੀ ਰਾਤ, ਪਹਿਲਾਂ ਜਲੰਧਰ ਤੇ ਫਿਰ ਕੁੱਝ ਘੰਟਿਆਂ ਬਾਅਦ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਦੀ ਜਾਂਚ ਲਈ ਵੱਖ-ਵੱਖ ਜਾਂਚ ਏਜੰਸੀਆ ਜੁੱਟ ਗਈਆਂ ਹਨ। ਹੁਣ ਤੱਕ ਸ਼ੱਕੀ ਧਮਾਕਿਆਂ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ। ਪਰ, ਇਸ ਵਿਚਕਾਰ ਸੀਐਮ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਸਕਦੀ ਹੈ।
EDITED BY- HARLEEN KAUR



