Uncategorized

ਤੁਸੀਂ ਵੀ ਹਮੇਸ਼ਾ ਹਮੇਸ਼ਾ ਇਕੱਲੇ ਖਾਣਾ ਖਾਂਦੇ ਹੋ, ਜਾਣੋ ਇਹ ਆਦਤ ਕਿਵੇਂ ਵਿਗਾੜ ਸਕਦੀ ਹੈ ਮੈਂਟਲ ਹੈਲਥ

ਅੱਜਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਇਕੱਲੇ ਖਾਣਾ ਖਾਂਦੇ ਹਨ। ਦਫ਼ਤਰ ਵਿੱਚ ਲੰਚ ਬ੍ਰੇਕ ਹੋਵੇ ਜਾਂ ਘਰ ਵਿੱਚ ਡਿਨਰ ਦਾ ਸਮਾਂ, ਕਈ ਲੋਕ ਫੋਨ ਜਾਂ ਲੈਪਟਾਪ ਦੇ ਸਾਹਮਣੇ ਇਕੱਲੇ ਬੈਠ ਕੇ ਖਾਣਾ ਖਾ ਲੈਂਦੇ ਹਨ। ਸ਼ੁਰੂਆਤ ਵਿੱਚ ਇਹ ਆਦਤ ਬਹੁਤ ਆਮ ਜਿਹੀ ਲੱਗਦੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਇਕੱਲੇ ਖਾਣਾ ਖਾਣ ਦੀ ਆਦਤ ਮੈਂਟਲ ਹੈਲਥ ’ਤੇ ਡੂੰਘਾ ਅਸਰ ਪਾ ਸਕਦੀ ਹੈ।

 ਕਿਉਂ ਵੱਧ ਰਹੀ ਹੈ ਇਕੱਲੇ ਖਾਣਾ ਖਾਣ ਦੀ ਆਦਤ? 

ਵਰਕ ਫ੍ਰੌਮ ਹੋਮ, ਰੁਝੇਵਿਆਂ ਭਰਿਆ ਸ਼ਡਿਊਲ ਅਤੇ ਸੋਸ਼ਲ ਮੀਡੀਆ ’ਤੇ ਵੱਧਦਾ ਸਮਾਂ ਅੱਜਕੱਲ੍ਹ ਲੋਕਾਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਬੈਠ ਕੇ ਖਾਣਾ ਖਾਣ ਤੋਂ ਦੂਰ ਕਰ ਰਿਹਾ ਹੈ। ਕਈ ਲੋਕ ਜਲਦਬਾਜ਼ੀ ਵਿੱਚ ਖਾਣਾ ਖਤਮ ਕਰ ਲੈਂਦੇ ਹਨ, ਜਦਕਿ ਕੁਝ ਲੋਕ ਇਕੱਲੇ ਰਹਿਣ ਕਾਰਨ ਵੀ ਇਕੱਲੇ ਖਾਣਾ ਖਾਂਦੇ ਹਨ। ਇਹ ਆਦਤ ਹੌਲੀ-ਹੌਲੀ ਇੰਨੀ ਆਮ ਹੋ ਗਈ ਹੈ ਕਿ ਲੋਕ ਇਸ ਦੇ ਅਸਰ ਨੂੰ ਮਹਿਸੂਸ ਵੀ ਨਹੀਂ ਕਰ ਪਾਉਂਦੇ।

 ਇਕੱਲੇ ਖਾਣਾ ਖਾਣ ਨਾਲ ਮੈਂਟਲ ਹੈਲਥ ’ਤੇ ਕੀ ਅਸਰ ਪੈਂਦਾ ਹੈ? 

ਮਾਹਿਰਾਂ ਮੁਤਾਬਕ, ਇਕੱਠੇ ਬੈਠ ਕੇ ਖਾਣਾ ਸਿਰਫ਼ ਪੇਟ ਭਰਨ ਦਾ ਕੰਮ ਨਹੀਂ ਕਰਦਾ, ਸਗੋਂ ਇਹ ਭਾਵਨਾਤਮਕ ਜੁੜਾਅ ਵੀ ਬਣਾਉਂਦਾ ਹੈ। ਜਦੋਂ ਅਸੀਂ ਪਰਿਵਾਰ ਜਾਂ ਦੋਸਤਾਂ ਨਾਲ ਖਾਣਾ ਖਾਂਦੇ ਹਾਂ ਤਾਂ ਗੱਲਬਾਤ ਹੁੰਦੀ ਹੈ, ਹਾਸਾ-ਮਜ਼ਾਕ ਹੁੰਦਾ ਹੈ ਅਤੇ ਦਿਨ ਭਰ ਦਾ ਤਣਾਅ ਵੀ ਘੱਟ ਹੁੰਦਾ ਹੈ। ਇਸ ਦੇ ਉਲਟ, ਇਕੱਲੇ ਖਾਣਾ ਖਾਣ ਸਮੇਂ ਇਹ ਮੌਕਾ ਨਹੀਂ ਮਿਲਦਾ, ਜਿਸ ਕਾਰਨ ਹੌਲੀ-ਹੌਲੀ ਇਕੱਲਾਪਣ ਮਹਿਸੂਸ ਹੋ ਸਕਦਾ ਹੈ।

ਲਗਾਤਾਰ ਇਕੱਲੇ ਖਾਣਾ ਖਾਣ ਨਾਲ ਇਨਸਾਨ ਆਪਣੇ ਆਪ ਨੂੰ ਦੂਜਿਆਂ ਤੋਂ ਕੱਟਿਆ ਹੋਇਆ ਮਹਿਸੂਸ ਕਰ ਸਕਦਾ ਹੈ। ਇਸ ਨਾਲ ਤਣਾਅ ਅਤੇ ਐਂਗਜ਼ਾਇਟੀ ਵਧਣ ਦਾ ਖ਼ਤਰਾ ਰਹਿੰਦਾ ਹੈ। ਕੁਝ ਸਟਡੀਜ਼ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਲੋਕ ਅਕਸਰ ਇਕੱਲੇ ਖਾਣਾ ਖਾਂਦੇ ਹਨ, ਉਨ੍ਹਾਂ ਵਿੱਚ ਉਦਾਸੀ ਅਤੇ ਲੋਅ ਮੂਡ ਦੀ ਸ਼ਿਕਾਇਤ ਜ਼ਿਆਦਾ ਦੇਖੀ ਜਾਂਦੀ ਹੈ।

ਇਸ ਤੋਂ ਇਲਾਵਾ ਇਕੱਲੇ ਖਾਣਾ ਖਾਂਦੇ ਸਮੇਂ ਫੋਨ ਜਾਂ ਟੀਵੀ ਦੇਖਣ ਦੀ ਆਦਤ ਨਾਲ ਮਾਈਂਡਫੁਲ ਈਟਿੰਗ, ਯਾਨੀ ਧਿਆਨ ਨਾਲ ਖਾਣਾ ਖਾਣ ਦੀ ਆਦਤ ਵੀ ਘੱਟ ਹੋ ਸਕਦੀ ਹੈ। ਇਸ ਕਾਰਨ ਓਵਰਈਟਿੰਗ ਜਾਂ ਗਲਤ ਖਾਣ-ਪੀਣ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।

ਇਸ ਆਦਤ ਨੂੰ ਕਿਵੇਂ ਬਦਲਿਆ ਜਾਵੇ?

ਮਾਹਿਰਾਂ ਦੀ ਸਲਾਹ ਹੈ ਕਿ ਹਫ਼ਤੇ ਵਿੱਚ ਘੱਟੋ-ਘੱਟ ਕੁਝ ਦਿਨ ਪਰਿਵਾਰ ਜਾਂ ਦੋਸਤਾਂ ਨਾਲ ਬੈਠ ਕੇ ਖਾਣਾ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਫ਼ਤਰ ਵਿੱਚ ਸਹਿਕਰਮੀਆਂ ਨਾਲ ਲੰਚ ਕਰਨਾ ਵੀ ਇੱਕ ਵਧੀਆ ਵਿਕਲਪ ਹੈ। ਖਾਣਾ ਖਾਂਦੇ ਸਮੇਂ ਫੋਨ ਜਾਂ ਲੈਪਟਾਪ ਤੋਂ ਦੂਰੀ ਬਣਾਉਣਾ ਵੀ ਜ਼ਰੂਰੀ ਹੈ, ਤਾਂ ਜੋ ਖਾਣੇ ’ਤੇ ਪੂਰਾ ਧਿਆਨ ਦਿੱਤਾ ਜਾ ਸਕੇ।

ਜੇਕਰ ਇਕੱਲੇ ਖਾਣਾ ਖਾਣਾ ਮਜਬੂਰੀ ਹੈ, ਤਾਂ ਵੀ ਪਰਿਵਾਰ ਜਾਂ ਦੋਸਤਾਂ ਨਾਲ ਵੀਡੀਓ ਕਾਲ ’ਤੇ ਗੱਲ ਕਰਦੇ ਹੋਏ ਖਾਣਾ ਖਾਧਾ ਜਾ ਸਕਦਾ ਹੈ, ਤਾਂ ਜੋ ਜੁੜਾਅ ਮਹਿਸੂਸ ਹੋਵੇ। ਛੋਟੀਆਂ-ਛੋਟੀਆਂ ਆਦਤਾਂ ਵਿੱਚ ਬਦਲਾਅ ਕਰਕੇ ਇਕੱਲੇ ਖਾਣਾ ਖਾਣ ਕਾਰਨ ਹੋਣ ਵਾਲੇ ਮੈਂਟਲ ਹੈਲਥ ਦੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!