बॉलीवुड

ਗੋਵਿੰਦਾ 62 ਸਾਲ ਦੀ ਉਮਰ ‘ਚ ਕਰਨਗੇ ਦੂਜਾ ਵਿਆਹ?

ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਸੁਨੀਤਾ ਆਹੂਜਾ ਇਨ੍ਹੀਂ ਦਿਨੀਂ ਆਪਣੇ ਨਿੱਜੀ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਹਾਲ ਹੀ ਵਿੱਚ, ਰਾਖੀ ਸਾਵੰਤ ਨੇ ਪੈਪਰਾਜ਼ੀ ਦੇ ਸਾਹਮਣੇ ਫੋਨ ‘ਤੇ ਸੁਨੀਤਾ ਨਾਲ ਗੱਲ ਕੀਤੀ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਗੋਵਿੰਦਾ ਦੂਜੇ ਵਿਆਹ ਦੀ ਯੋਜਨਾ ਬਣਾ ਰਹੇ ਸਨ। ਦਰਅਸਲ, ਗੋਵਿੰਦਾ ਦਾ ਨਾਮ ਅਦਾਕਾਰਾ ਕੋਮਲ ਰਾਣੀ ਨਾਲ ਜੋੜਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਉਹ ਹਵਾਈ ਅੱਡੇ ‘ਤੇ ਇਕੱਠੇ ਦਿਖਾਈ ਦਿੱਤੇ ਸਨ, ਉਦੋਂ ਸੁਨੀਤਾ ਨੇ ਅਦਾਕਾਰ ਨੂੰ ਸ਼ੂਗਰ ਡੈਡੀ ਕਿਹਾ ਸੀ। ਸੁਨੀਤਾ ਨੇ ਤਲਾਕ ਦਾ ਕੇਸ ਵੀ ਵਾਪਸ ਲੈ ਲਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਅਦਾਕਾਰ ਦੂਜੇ ਵਿਆਹ ਦੇ ਚੱਕਰ ’ਚ ਸਨ।

ਹੁਣ ਗੋਵਿੰਦਾ ਦੇ ਮੈਨੇਜਰ ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਕਾਰ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ, “ਮੈਂ ਇਹ ਤੁਹਾਡੇ ਤੋਂ ਸੁਣ ਰਿਹਾ ਹਾਂ। ਅਜਿਹਾ ਕੁਝ ਨਹੀਂ ਹੈ ਅਤੇ ਨਾ ਹੀ ਹੋਵੇਗਾ। ਕੋਈ ਦੂਜਾ ਵਿਆਹ ਨਹੀਂ ਹੋ ਰਿਹਾ ਹੈ। ਉਹ ਉਨ੍ਹਾਂ ਦੀ ਪਤਨੀ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਕੁਝ ਨਾ ਕੁਝ ਜ਼ਰੂਰ ਚੱਲ ਰਿਹਾ ਹੋਵੇਗਾ ਕਿ ਉਨ੍ਹਾਂ ਨੇ ਅਜਿਹੇ ਦਾਅਵੇ ਕੀਤੇ ਹਨ।”

ਮੈਨੇਜਰ ਦਾ ਕਹਿਣਾ ਹੈ ਕਿ ਜੇਕਰ ਗੋਵਿੰਦਾ ਦੂਜਾ ਵਿਆਹ ਕਰਨਾ ਚਾਹੁੰਦੇ ਤਾਂ ਉਹ ਖ਼ੁਦ ਹੀ ਸੁਨੀਤਾ ਆਹੂਜਾ ਨਾਲ ਤਲਾਕ ਦੀ ਪਹਿਲ ਕਰਦੇ। ਉਨ੍ਹਾਂ ਨੇ ਕਿਹਾ, “ਉਹ ਦੋਵੇਂ ਸਮਝਦਾਰ ਲੋਕ ਹਨ ਅਤੇ ਜਿੱਥੇ ਗੋਵਿੰਦਾ ਨੇ ਕਦੇ ਵੀ ਸਾਰਿਆਂ ਦੇ ਸਾਹਮਣੇ ਸੁਨੀਤਾ ਦੇ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਕਿਹਾ, ਉੱਥੇ ਸੁਨੀਤਾ ਨੇ ਹੀ ਨਿੱਜੀ ਗੱਲਾਂ ਨੂੰ ਜਨਤਕ ਕੀਤਾ ਹੈ।”

ਗੋਵਿੰਦਾ ਦੇ ਮੈਨੇਜਰ ਨੇ ਅੱਗੇ ਕਿਹਾ, “ਮੈਨੂੰ ਯਕੀਨ ਹੈ ਕਿ ਉਹ ਦੋਵੇਂ ਆਪਣੇ ਅਤੇ ਆਪਣੇ ਬੱਚਿਆਂ ਦੀ ਭਲਾਈ ਹੀ ਚਾਹੁੰਦੇ ਹਨ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਸੁੱਝਿਆ ਕਿ ਉਨ੍ਹਾਂ ਨੇ ਆਪਣਾ ਫ਼ੈਸਲਾ (ਤਲਾਕ) ਵਾਪਸ ਲੈ ਲਿਆ ਪਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਚੀਜ਼ਾਂ ਠੀਕ ਹੋ ਜਾਣਗੀਆਂ। ਇਹ ਬੱਚਿਆਂ ਦੀ ਭਲਾਈ ਲਈ ਵੀ ਹੈ, ਕਿਉਂਕਿ ਉਹ ਅਸਲ ਵਿੱਚ ਇਸ ਸਾਰੀ ਨੈਗੇਟਿਵਿਟੀ ਤੋਂ ਪ੍ਰਭਾਵਿਤ ਹੁੰਦੇ ਹਨ।”

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!