
ਜਲੰਧਰ ਦਿਹਾਤ ਦੇ ਭੋਗਪੁਰ ਵਿੱਚ ਸੋਮਵਾਰ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਸਰਕਾਰੀ ਰਿਕਵਰੀ ਵੈਨ ਚਲਾਉਣ ਵਾਲੇ ASI ਨੂੰ SSP ਨੇ ਮੁਅੱਤਲ ਕਰ ਦਿੱਤਾ ਹੈ। ਉਸ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਸੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਦੀ ਗੱਡੀ ਨੂੰ ਘੇਰ ਲਿਆ ਅਤੇ ਘਟਨਾ ਦੀ ਵੀਡੀਓ ਬਣਾਈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਕਰ ਦਿੱਤਾ ਸੀ।
ਏਐਸਆਈ ਗੁਰਸਿੰਦਰ ਸਿੰਘ ਪੁਲਿਸ ਲਾਈਨਜ਼ ਜਲੰਧਰ ਵਿਖੇ ਤਾਇਨਾਤ ਸੀ ਅਤੇ ਭੋਗਪੁਰ ਨੈਸ਼ਨਲ ਹਾਈਵੇਅ ‘ਤੇ ਰਿਕਵਰੀ ਵੈਨ ਚਲਾ ਰਹੇ ਸੀ। ਘਟਨਾ ਦੌਰਾਨ ਉਨ੍ਹਾਂ ਨੇ ਸੜਕ ਕਿਨਾਰੇ ਖੜ੍ਹੀਆਂ ਤਿੰਨ-ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਵਿੱਚ ਕਈ ਵਾਹਨ ਨੁਕਸਾਨੇ ਗਏ ਅਤੇ ਇੱਕ ਗੱਡੀ ਦਾ ਟਾਇਰ ਵੀ ਪੰਕਚਰ ਹੋ ਗਿਆ।




