टॉप न्यूज़

50 ਰੁਪਏ ਦੀ ਲਾਟਰੀ ਨੇ ਪ੍ਰਵਾਸੀ ਦੀ ਬਦਲੀ ਕਿਸਮਤ

ਰਾਤੋ-ਰਾਤ ਬਣਿਆ ਲੱਖਪਤੀ

ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਕਿਸਮਤ ਅਜਿਹੀ ਚਮਕੀ ਕਿ ਸਿਰਫ਼ 50 ਰੁਪਏ ਖਰਚ ਕਰਕੇ ਉਸ ਨੇ 21 ਲੱਖ ਰੁਪਏ ਦਾ ਇਨਾਮ ਜਿੱਤ ਲਿਆ। ਦੀਵਾਲੀ ਬੰਪਰ ਦੌਰਾਨ ਨਿਕਲੇ ਇਸ ਇਨਾਮ ਤੋਂ ਬਾਅਦ ਜੇਤੂ ਦੇ ਪਰਿਵਾਰ ਅਤੇ ਲਾਟਰੀ ਏਜੰਸੀ ਵਿੱਚ ਖ਼ੁਸ਼ੀ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਇਨਾਮ ਜਿੱਤਣ ਵਾਲੇ ਵਿਅਕਤੀ ਦੀ ਪਛਾਣ ਰੁਲਦੂ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਸਮਾਣਾ ਵਿੱਚ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਖ਼ਰੀਦ ਚੁੱਕਾ ਸੀ, ਪਰ ਕਦੇ ਕੋਈ ਵੱਡਾ ਇਨਾਮ ਨਹੀਂ ਨਿਕਲਿਆ।

ਇਸ ਵਾਰ ਉਸ ਦੇ ਦੋਸਤ ਅੰਗਰੇਜ਼ ਸਿੰਘ ਨੇ ਉਸ ਨੂੰ ਲਾਟਰੀ ਖ਼ਰੀਦਣ ਲਈ ਕਿਹਾ। ਦੋਵਾਂ ਨੇ 50-50 ਰੁਪਏ ਦੀ ਲਾਟਰੀ ਖ਼ਰੀਦੀ ਸੀ। ਹਾਲਾਂਕਿ ਇਸ ਵਾਰ ਕਿਸਮਤ ਨੇ ਰੁਲਦੂ ਦਾ ਸਾਥ ਦਿੱਤਾ ਅਤੇ ਉਸ ਦੀ ਲਾਟਰੀ ਵਿੱਚੋਂ 21 ਲੱਖ ਰੁਪਏ ਦਾ ਇਨਾਮ ਨਿਕਲ ਆਇਆ।

ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪੈਪਸੀ ਲਾਟਰੀ ਦੇ ਨਾਂ ਹੇਠ ਇਹ ਟਿਕਟ ਖ਼ਰੀਦੀ ਸੀ। ਉੱਧਰ ਅਗਰਵਾਲ ਲਾਟਰੀ ਏਜੰਸੀ ਦੇ ਸੰਚਾਲਕਾਂ ਮੁਤਾਬਕ ਸਮਾਣਾ ਸਥਿਤ ਉਨ੍ਹਾਂ ਦੇ ਕਾਊਂਟਰ ਤੋਂ ਇਹ ਟਿਕਟ ਵੇਚੀ ਗਈ ਸੀ। ਹੁਣ 21 ਲੱਖ ਰੁਪਏ ਦਾ ਇਨਾਮ ਜੇਤੂ ਦੇ ਹਿੱਸੇ ਆਇਆ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!