ਫਾਜ਼ਿਲਕਾ ‘ਚ ਇੱਕ ਆਟਾ ਚੱਕੀ ਸੰਚਾਲਕ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਦਰਅਸਲ ‘ਚ ਸਜਰਾਣਾ ਪਿੰਡ ਦੇ ਵਸਨੀਕ ਜਰਨੈਲ ਸਿੰਘ ਨੇ ਫਾਜ਼ਿਲਕਾ ਦੇ ਰੂਪਚੰਦ ਲਾਟਰੀ ਸਟਾਲ ਤੋਂ ਹੋਲੀ ਬੰਪਰ ਟਿਕਟ ਖਰੀਦੀ ਸੀ। ਜਦੋਂ ਨਤੀਜੇ ਆਏ ਤਾਂ ਉਸਨੂੰ ਪਤਾ ਲੱਗਾ ਕਿ ਉਸਨੂੰ 50 ਲੱਖ ਰੁਪਏ ਦਾ ਇਨਾਮ ਲੱਗ ਹੈ।
ਰੂਪਚੰਦ ਲਾਟਰੀ ਸੰਚਾਲਕ ਬੌਬੀ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਜੇਤੂ ਦੀ ਭਾਲ ਕਰ ਰਿਹਾ ਸੀ, ਕਿਉਂਕਿ ਉਸ ਵਿਅਕਤੀ ਨੇ ਉਸ ਤੋਂ ਹੋਲੀ ਬੰਪਰ ਟਿਕਟ ਖਰੀਦੀ ਸੀ ਪਰ ਆਪਣਾ ਨੰਬਰ ਪਤਾ ਨਹੀਂ ਦੱਸਿਆ ਸੀ। ਹੁਣ ਜਦੋਂ ਉਸਨੂੰ ਪਤਾ ਲੱਗ ਗਿਆ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਲਾਟਰੀ ਸੰਚਾਲਕ ਬੌਬੀ ਨੇ ਕਿਹਾ ਕਿ ਸਜਰਾਣਾ ਪਿੰਡ ‘ਚ ਆਟਾ ਚੱਕੀ ਚਲਾਉਣ ਵਾਲੇ ਵਿਅਕਤੀ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਹੈ। ਉਸਨੇ ਕਿਹਾ ਕਿ ਸਜਰਾਣਾ ਪਿੰਡ ਦੇ ਵਸਨੀਕ ਜਰਨੈਲ ਸਿੰਘ ਨੇ ਹੋਲੀ ਬੰਪਰ ਲਾਟਰੀ ਨੰਬਰ B-862817 ਖਰੀਦਿਆ ਸੀ। ਜਦੋਂ ਨਤੀਜੇ ਆਏ ਤਾਂ ਉਸਨੂੰ ਪਤਾ ਲੱਗਾ ਕਿ ਲਾਟਰੀ ਨੰਬਰ ਨੇ 50 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਹਾਲਾਂਕਿ, ਉਸ ਵਿਅਕਤੀ ਨੇ ਆਪਣਾ ਨੰਬਰ ਨਹੀਂ ਲਿਖਵਾਇਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਉਸਨੂੰ ਲੱਭ ਰਿਹਾ ਸੀ।
ਹੁਣ ਜਦੋਂ ਉਸਨੂੰ ਪਤਾ ਲੱਗਾ ਕਿ ਉਹ ਲਾਟਰੀ ਜੇਤੂ ਹੈ ਤਾਂ ਉਸਨੇ ਉਸ ਨਾਲ ਸੰਪਰਕ ਕੀਤਾ ਅਤੇ ਉਸਦੀ ਦੁਕਾਨ ‘ਤੇ ਪਹੁੰਚਿਆ। ਜਿਸ ਤੋਂ ਬਾਅਦ ਜਰਨੈਲ ਸਿੰਘ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਬੌਬੀ ਨੇ ਦੱਸਿਆ ਕਿ 50 ਲੱਖ ਦੀ ਇਨਾਮੀ ਰਾਸ਼ੀ ਦੇ ਜੇਤੂ ਵਜੋਂ ਜਰਨੈਲ ਸਿੰਘ ਦੇ ਨਾਮ ਦੀ ਘੋਸ਼ਣਾ ਨਾਲ ਪੂਰੇ ਇਲਾਕੇ ਵਿੱਚ ਜਸ਼ਨ ਮਨਾਏ ਗਏ।
ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਉਸਨੇ ਕਦੇ ਉਮੀਦ ਨਹੀਂ ਕੀਤੀ ਸੀ ਕਿ ਇੱਕ ਛੋਟੀ ਜਿਹੀ ਟਿਕਟ ਉਸਦੀ ਜ਼ਿੰਦਗੀ ਨੂੰ ਇੰਨਾ ਬਦਲ ਦੇਵੇਗੀ।




