
ਦਿਖਣ ਵਿੱਚ ਸਧਾਰਣ ਪਰ ਗੁਣਾਂ ਵਿੱਚ ਬੇਮਿਸਾਲ, ਇਹ ਫਲ ਤੁਹਾਡੀ ਸਿਹਤ ਨੂੰ ਅੰਦਰੋਂ ਬਦਲ ਸਕਦਾ ਹੈ। ਕੁਝ ਲੋਕ ਇਸਨੂੰ ਸਿਰਫ਼ ਵਜ਼ਨ ਘਟਾਉਣ ਲਈ ਵਰਤਦੇ ਹਨ, ਜਦਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਚਮੜੀ ਵਿੱਚ ਵੀ ਨਿਖਾਰ ਆਇਆ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਫਲ ਸੱਚਮੁੱਚ ਇੰਨਾ ਪ੍ਰਭਾਵਸ਼ਾਲੀ ਹੈ?
– ਐਵੋਕਾਡੋ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਮੰਨਿਆ ਜਾਂਦਾ ਹੈ। ਇਸ ਵਿੱਚ ਪੋਟੈਸ਼ੀਅਮ, ਆਇਰਨ, ਮੈਂਗਨੀਜ਼, ਕੈਲਸ਼ੀਅਮ, ਕਾਪਰ, ਫਾਸਫੋਰਸ ਅਤੇ ਜ਼ਿੰਕ ਵਰਗੇ ਅਹਿਮ ਤੱਤ ਪ੍ਰਚੁਰ ਮਾਤਰਾ ਵਿੱਚ ਹੁੰਦੇ ਹਨ।
– ਇਸ ਵਿੱਚ ਮੌਜੂਦ ਫਾਈਬਰ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸਨੂੰ ਵਜ਼ਨ ਘਟਾਉਣ ਵਾਲੀ ਡਾਇਟ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
– ਐਵੋਕਾਡੋ ਖਰਾਬ ਕੋਲੇਸਟਰੋਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਅਟੈਕ ਦਾ ਖ਼ਤਰਾ ਘਟ ਸਕਦਾ ਹੈ।
– ਐਵੋਕਾਡੋ ਵਿੱਚ ਮੌਜੂਦ ਵਿਟਾਮਿਨ ਈ ਅਤੇ ਹੈਲਥੀ ਫੈਟਸ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ। ਨਿਯਮਿਤ ਸੇਵਨ ਨਾਲ ਚਮੜੀ ‘ਤੇ ਝੁਰੀਆਂ ਦੀ ਸਮੱਸਿਆ ਘਟਦੀ ਹੈ।
– ਫਾਈਬਰ ਨਾਲ ਭਰਪੂਰ ਹੋਣ ਕਰਕੇ ਇਹ ਕਬਜ਼, ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਇਸ ਨਾਲ ਖਾਣਾ ਅਸਾਨੀ ਨਾਲ ਹਜ਼ਮ ਹੁੰਦਾ ਹੈ।
EDITED BY- HARLEEN KAUR




