टॉप न्यूज़
Patiala ‘ਚ ਸਕੂਲੀ ਵਿਦਿਆਰਥਣ ‘ਤੇ ਨੌਜਵਾਨ ਨੇ ਸੁਏ ਨਾਲ ਕੀਤਾ ਹਮਲਾ
ਪਟਿਆਲਾ ‘ਚ ਦਿਨ ਦਿਹਾੜੇ ਇੱਕ ਸਕੂਲੀ ਵਿਦਿਆਰਥਣ ‘ਤੇ ਤਿੱਖੇ ਸੁਏ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ ਪਿੱਛੋਂ ਚੁੱਪਚਾਪ ਦੌੜਦਾ ਹੋਇਆ ਆਇਆ ਅਤੇ ਗਲੀ ਵਿੱਚ ਸਕੂਲ ਜਾ ਰਹੀ ਲੜਕੀ ਦੀਆਂ ਲੱਤਾਂ ਦੇ ਵਿਚਕਾਰ ਸੁਆ ਮਾਰ ਕੇ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਹਮਲੇ ਤੋਂ ਬਾਅਦ ਦਰਦ ਨਾਲ ਕਰਾਹਦੀ ਲੜਕੀ ਗਲੀ ਵਿੱਚ ਹੀ ਬੈਠ ਗਈ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਆਰੋਪੀ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ।




