
ਲੁਧਿਆਣਾ ਦੇ ਪਿੰਡ ਕੁਲਿਏਵਾਲ ਵਿੱਚ ਨਵੇਂ ਮਕਾਨ ਦੀ ਖੁਸ਼ੀ ਵਿੱਚ ਚੱਲ ਰਹੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਜ਼ਮੀਨੀ ਵਿਵਾਦ ਦੀ ਰੰਜਿਸ਼ ਕਾਰਨ ਕਰੀਬ 15 ਤੋਂ 20 ਹਥਿਆਰਬੰਦ ਵਿਅਕਤੀ ਪਹਿਲਾਂ ਕ੍ਰੇਨ ਨਾਲ ਮਕਾਨ ਦੀ ਕੰਧ ਤੋੜ ਕੇ ਅੰਦਰ ਦਾਖਲ ਹੋਏ ਅਤੇ ਇਸ ਤੋਂ ਬਾਅਦ ਪਾਰਟੀ ਕਰ ਰਹੇ ਨੌਜਵਾਨਾਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਇਸ ਗੋਲੀਬਾਰੀ ਵਿੱਚ 2 ਨੌਜਵਾਨ ਜ਼ਖਮੀ ਹੋਏ ਹਨ। ਹਮਲਾਵਰਾਂ ਦੀਆਂ ਗੋਲੀਆਂ ਨਾਲ ਇੱਕ ਸਕਾਰਪੀਓ ਗੱਡੀ ਵੀ ਨੁਕਸਾਨੀ ਗਈ। ਪੁਲਿਸ ਨੂੰ ਮੌਕੇ ਤੋਂ 18 ਖੋਲ ਮਿਲਣ ਦੀ ਜਾਣਕਾਰੀ ਹੈ।



