टॉप न्यूज़

ਅੰਮ੍ਰਿਤਸਰ ‘ਚ ਸਕਾਰਪੀਓ ਸਵਾਰ ਨੌਜਵਾਨ ‘ਤੇ ਚਲਾਈਆਂ ਗੋਲੀਆਂ

25-30 ਰਾਊਂਡ ਫਾਇਰ ਚਲਾਏ

ਅੰਮ੍ਰਿਤਸਰ ਦੇ ਝੰਡੇਰ ਵਿੱਚ ਸਕਾਰਪੀਓ ਸਵਾਰ ਇੱਕ ਨੌਜਵਾਨ ‘ਤੇ ਹਮਲਾ ਕਰਕੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਨੌਜਵਾਨ ਦੀ ਕਮਰ ਵਿੱਚ ਗੋਲੀ ਲੱਗੀ। ਜ਼ਖਮੀ ਵਿਅਕਤੀ ਖੁਦ ਕਾਰ ਚਲਾ ਕੇ ਘਰ ਚਲਾ ਗਿਆ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਉਸਨੂੰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ ਲੈ ਗਿਆ। ਉਸ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।

ਇਹ ਘਟਨਾ 13 ਅਕਤੂਬਰ ਨੂੰ ਰਾਤ 9:30 ਵਜੇ ਦੇ ਕਰੀਬ ਵਾਪਰੀ। ਨੌਜਵਾਨ ਇੱਕ ਸਕਾਰਪੀਓ ਵਿੱਚ ਅੰਮ੍ਰਿਤਸਰ ਜਾ ਰਿਹਾ ਸੀ। ਜਦੋਂ ਉਹ ਨਵਾਂ ਪਿੰਡ ਨਹਿਰ ‘ਤੇ ਪਹੁੰਚਿਆ ਤਾਂ ਕਈ ਗੱਡੀਆਂ ਵਿੱਚ ਸਵਾਰ ਲੋਕਾਂ ਨੇ ਉਸ ਦਾ ਰਸਤਾ ਰੋਕ ਲਿਆ। ਦੋਸ਼ ਹੈ ਕਿ ਹੈਪੀ ਮਾਹਲ, ਮੰਨਾ, ਰਾਜਕਰਨ, ਗੁਰਜੀਤ ਸਿੰਘ ਖਹਿਰਾ, ਕਰਮ ਸਿੰਘ ਅਤੇ ਉਨ੍ਹਾਂ ਦੇ 10 ਤੋਂ 12 ਸਾਥੀਆਂ ਨੇ ਨੌਜਵਾਨ ‘ਤੇ ਹਮਲਾ ਕੀਤਾ।

ਜਦੋਂ ਨੌਜਵਾਨ ਨੇ ਮੁਲਜ਼ਮਾਂ ਤੋਂ ਬਚਣ ਲਈ ਕਾਰ ਭਜਾਈ, ਤਾਂ ਉਨ੍ਹਾਂ ਨੇ ਪਿੱਛੇ ਤੋਂ ਗੋਲੀਆਂ ਚਲਾਈਆਂ। ਲਗਭਗ 25 ਤੋਂ 30 ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਨੌਜਵਾਨ ਦੀ ਕਮਰ ਵਿੱਚ ਲੱਗੀ। ਇਸ ਦੇ ਬਾਵਜੂਦ, ਉਹ ਕਾਰ ਚਲਾ ਕੇ ਘਰ ਪਹੁੰਚਿਆ। ਉਸ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਝੰਡੇਰ ਥਾਣਾ ਪੁਲਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ. ਪੁਲੀਸ ਨੇ ਹੈਪੀ ਮਾਹਲ, ਮੰਨਾ, ਰਾਜਕਰਨ, ਗੁਰਜੀਤ ਸਿੰਘ ਖਹਿਰਾ, ਕਰਮ ਸਿੰਘ ਸਮੇਤ 10 ਤੋਂ 12 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109(1), 115(2), 126(2), 190 ਅਤੇ 191(3) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!