टॉप न्यूज़

ਕਿਸਾਨਾਂ ਲਈ ਖੁਸ਼ਖਬਰੀ

ਬਾਸਮਤੀ ਕਰੇਗੀ ਮਾਲੋਮਾਲ

ਬਾਸਮਤੀ ਚੌਲ ਕਿਸਾਨਾਂ ਦੀ ਕਿਸਮਤ ਬਦਲੇਗਾ। ਵਿਦੇਸ਼ਾਂ ਵਿੱਚ ਬਾਸਮਤੀ ਚੌਲਾਂ ਦੀ ਵਧਦੀ ਮੰਗ ਨੂੰ ਵੇਖ ਭਾਰਤ ਸਰਕਾਰ ਇਸ ਲਈ ਖਾਸ ਯੋਜਨਾ ਬਣਾ ਰਹੀ ਹੈ। ਭਾਰਤ ਸਰਕਾਰ ਬਾਸਮਤੀ ਚੌਲਾਂ ਦੀ ਕੁਆਲਿਟੀ ਵਿੱਚ ਸੁਧਾਰ ਕਰਨ ਵੱਲ ਖਾਸ ਕਦਮ ਉਠਾ ਰਹੀ ਹੈ। ਇਸ ਨਾਲ ਵਿਦੇਸ਼ੀ ਬਾਜ਼ਾਰਾਂ ਵਿੱਚ ਭਾਰਤੀ ਬਾਸਮਤੀ ਦੀ ਮੰਗ ਵਧੇਗੀ ਤੇ ਕਿਸਾਨਾਂ ਨੂੰ ਲਾਭ ਹੋਏਗਾ। ਇਸ ਤਹਿਤ ਹੀ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਤੇ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ (AIREA) ਨੇ ਦੋ ਅਤਿ-ਆਧੁਨਿਕ ਕੀਟਨਾਸ਼ਕ ਜਾਂਚ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਪ੍ਰਯੋਗਸ਼ਾਲਾ ਕਰਨਾਲ ਤੇ ਦੂਜੀ ਅੰਮ੍ਰਿਤਸਰ ਵਿੱਚ ਖੋਲ੍ਹੀ ਜਾ ਰਹੀ ਹੈ।

ਦਰਅਸਲ ਵਿਦੇਸ਼ੀ ਬਾਜ਼ਾਰਾਂ ਵਿੱਚ ਭਾਰਤੀ ਬਾਸਮਤੀ ਚੌਲਾਂ ਦੇ ਨਿਰਯਾਤ ਦੀ ਗੁਣਵੱਤਾ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਸਰਕਾਰ ਤੇ ਉਦਯੋਗ ਹੁਣ ਗੁਣਵੱਤਾ ਵਿੱਚ ਸੁਧਾਰ ਲਿਆਉਣ ਵੱਲ ਇੱਕ ਵੱਡਾ ਕਦਮ ਚੁੱਕ ਰਹੇ ਹਨ। ਇਸ ਲਈ ਕਰਨਾਲ ਤੇ ਅੰਮ੍ਰਿਤਸਰ ਵਿੱਚ ਪ੍ਰਯੋਗਸ਼ਾਲਾਵਾਂ ਖੋਲ੍ਹੀਆਂ ਜਾ ਰਹੀਆਂ ਹਨ। ਦੋਵੇਂ ਸ਼ਹਿਰ ਬਾਸਮਤੀ ਦੇ ਪ੍ਰਮੁੱਖ ਉਤਪਾਦਨ ਕੇਂਦਰ ਹਨ। ਇਸ ਲਈ ਇੱਥੋਂ ਹੀ ਹੁਣ ਗੁਣਵੱਤਾ ਜਾਂਚ, ਕਿਸਾਨਾਂ ਦੀ ਸਿਖਲਾਈ ਤੇ ਨਿਰਯਾਤ ਸਹੂਲਤਾਂ ਦੇ ਕੰਮ ਹੋਣਗੇ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!