
ਪੰਜਾਬ ‘ਚ ਪਰਾਲੀ ਸਾੜਨ ਦੇ ਕੇਸ 2500 ਦੇ ਅੰਕੜੇ ਤੋਂ ਪਾਰ ਹੋ ਗਏ ਹਨ। ਸੋਮਵਾਰ ਨੂੰ 256 ਨਵੇਂ ਕੇਸ ਸਾਹਮਣੇ ਆਏ ਤੇ ਪਿਛਲੇ ਕਈ ਦਿਨਾਂ ਵਾਂਗ ਸਭ ਤੋਂ ਵੱਧ ਪਰਾਲੀ ਸੰਗਰੂਰ ‘ਚ ਹੀ ਸਾੜੀ ਗਈ। ਸੰਗਰੂਰ ‘ਚ 61 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਰਾਲੀ ਸਾੜਨ ਕਾਰਨ ਸੂਬੇ ਦੀ ਹਵਾ ‘ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ।
ਸੋਮਵਾਰ ਨੂੰ ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਗੁਣਵੱਤਾ (AQI) ਖਰਾਬ ਸ਼੍ਰੇਣੀ ‘ਚ ਦਰਜ ਕੀਤੀ ਗਈ। ਇਨ੍ਹਾਂ ‘ਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਪਟਿਆਲਾ ਦੀ ਰਹੀ, ਜਿਥੇ AQI 250 ਦਰਜ ਕੀਤਾ ਗਿਆ। ਖੰਨਾ ‘ਚ 248, ਮੰਡੀ ਗੋਬਿੰਦਗੜ੍ਹ ‘ਚ 234 ਅਤੇ ਜਲੰਧਰ ‘ਚ 206 ਦਰਜ ਹੋਇਆ।
ਸੋਮਵਾਰ ਨੂੰ ਪੰਜਾਬ ‘ਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਵੱਧ ਕੇ 2518 ਹੋ ਗਏ। ਇਨ੍ਹਾਂ ‘ਚੋਂ ਸਭ ਤੋਂ ਵੱਧ 471 ਕੇਸ ਤਰਨ ਤਾਰਨ ਜ਼ਿਲ੍ਹੇ ‘ਚ ਸਾਹਮਣੇ ਆਏ ਹਨ। ਸੰਗਰੂਰ ‘ਚ 467, ਫਿਰੋਜ਼ਪੁਰ ‘ਚ 263, ਅੰਮ੍ਰਿਤਸਰ ‘ਚ 232, ਬਠਿੰਡਾ ‘ਚ 166, ਪਟਿਆਲਾ ‘ਚ 146, ਕਪੂਰਥਲਾ ‘ਚ 104, ਮਨਸਾ ‘ਚ 94, ਮੁਕਤਸਰ ‘ਚ 80, ਮੋਗਾ ‘ਚ 78, ਲੁਧਿਆਣਾ ‘ਚ 57, ਬਰਨਾਲਾ ‘ਚ 56, ਮਲੇਰਕੋਟਲਾ ‘ਚ 46, ਜਲੰਧਰ ‘ਚ 43, ਫਾਜ਼ਿਲਕਾ ‘ਚ 42, ਫਰੀਦਕੋਟ ‘ਚ 39, ਫਤਿਹਗੜ੍ਹ ਸਾਹਿਬ ‘ਚ 30, ਐਸ.ਏ.ਐਸ. ਨਗਰ ‘ਚ 26 ਅਤੇ ਹੁਸ਼ਿਆਰਪੁਰ ‘ਚ 15 ਮਾਮਲੇ ਦਰਜ ਕੀਤੇ ਗਏ ਹਨ।
EDITED BY- HARLEEN KAUR




