टॉप न्यूज़

ਜਲੰਧਰ ATM ‘ਚੋਂ ਨਿਕਲੇ ਨਕਲੀ 500 ਦੇ ਨੋਟ

ਲੋਕਾਂ 'ਚ ਡਰ

ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 66 ਫੁੱਟ ਰੋਡ ‘ਤੇ ਬਣੇ ਇੱਕ ਏਟੀਐਮ ਤੋਂ 500-500 ਰੁਪਏ ਦੇ ਨਕਲੀ ਨੋਟ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ। ਏਟੀਐਮ ਤੋਂ ਨਿਕਲੇ ਕਈ ਨੋਟ ਨਾ ਸਿਰਫ ਫਾਟੇ ਹੋਏ ਸਨ, ਸਗੋਂ ਉਨ੍ਹਾਂ ਦੀ ਕੁਆਲਿਟੀ ਅਤੇ ਪ੍ਰਿੰਟ ਵੀ ਬਹੁਤ ਹੀ ਘਟੀਆ ਸੀ, ਜਿਸ ਨਾਲ ਸਥਾਨਕ ਲੋਕਾਂ ਵਿੱਚ ਚਿੰਤਾ ਵੱਧ ਗਈ ਹੈ।

ਪੀੜਤ ਗ੍ਰਾਹਕਾਂ ਦਾ ਕਹਿਣਾ ਹੈ ਕਿ ਨੋਟਾਂ ਦੀ ਬਣਾਵਟ ਆਮ ਕਾਗਜ਼ ਵਰਗੀ ਮਹਿਸੂਸ ਹੋ ਰਹੀ ਸੀ। ਨੋਟਾਂ ‘ਤੇ ਸੁਰੱਖਿਆ ਧਾਗਾ, ਵਾਟਰਮਾਰਕ ਅਤੇ ਹੋਰ ਜ਼ਰੂਰੀ ਸੁਰੱਖਿਆ ਨਿਸ਼ਾਨ ਜਾਂ ਤਾਂ ਗਾਇਬ ਸਨ ਜਾਂ ਗਲਤ ਤਰੀਕੇ ਨਾਲ ਪ੍ਰਿੰਟ ਹੋਏ ਸਨ। ਕਈ ਨੋਟ ਕਿਨਾਰਿਆਂ ਤੋਂ ਫਾਟੇ ਹੋਏ ਸਨ, ਜੋ ਸਪੱਸ਼ਟ ਦੱਸਦਾ ਹੈ ਕਿ ਇਹ ਨੋਟ ਅਸਲੀ ਨਹੀਂ ਸਨ।

ਸਥਾਨਕ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ, ਕਈ ਗ੍ਰਾਹਕਾਂ ਨੇ ਤੁਰੰਤ ਬੈਂਕ ਅਧਿਕਾਰੀਆਂ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ। ਇਸ ਵੇਲੇ ਬੈਂਕ ਪ੍ਰਬੰਧਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਏਟੀਐਮ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਬੈਂਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!