
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਸਿਸਟਮ ਵਿੱਚ ਸ਼ੁੱਕਰਵਾਰ (7 ਨਵੰਬਰ) ਸਵੇਰੇ ਇੱਕ ਹੋਰ ਤਕਨੀਕੀ ਖਰਾਬੀ ਆਈ। ਇਸ ਕਾਰਨ ਕਈ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ ਤੇ ਰਨਵੇਅ ‘ਤੇ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ।
ਸਿਸਟਮ ਖਰਾਬੀ ਨੇ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਣਾਂ ਦੋਵਾਂ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ ਤੇ ਬੋਰਡਿੰਗ ਗੇਟਾਂ ‘ਤੇ ਭਾਰੀ ਭੀੜ ਹੋ ਗਈ। ਏਅਰਲਾਈਨਜ਼ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ‘ਤੇ ਹਵਾਈ ਆਵਾਜਾਈ ਭੀੜ ਕਾਰਨ ਉਡਾਣਾਂ ਵਿੱਚ ਦੇਰੀ ਹੋਈ। ਏਟੀਸੀ ਸਿਸਟਮ ਵਿੱਚ ਤਕਨੀਕੀ ਖਰਾਬੀ ਨੇ ਲਗਭਗ 200 ਉਡਾਣਾਂ ਨੂੰ ਪ੍ਰਭਾਵਿਤ ਕੀਤਾ।
ਦਿੱਲੀ ਹਵਾਈ ਅੱਡੇ ਵੱਲੋਂ ਆਪਣੇ ATC ਸਿਸਟਮ ਵਿੱਚ ਤਕਨੀਕੀ ਖਰਾਬੀ ਅਤੇ ਫਲਾਈਟ ਆਪਰੇਸ਼ਨ ਵਿੱਚ ਦੇਰੀ ਦਾ ਐਲਾਨ ਕਰਨ ਤੋਂ ਬਾਅਦ, ਇੰਡੀਗੋ ਅਤੇ ਸਪਾਈਸਜੈੱਟ ਸਮੇਤ ਏਅਰਲਾਈਨਾਂ ਨੇ ਵੀ ਆਪਣੇ ਯਾਤਰੀਆਂ ਲਈ ਯਾਤਰਾ ਸਲਾਹ ਜਾਰੀ ਕੀਤੀ।
EDITED BY- HARLEEN KAUR


