
ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਜਲਦੀ ਖੁਸ਼ਖਬਰੀ ਮਿਲ ਸਕਦੀ ਹੈ। ਪੀਐਮ ਕਿਸਾਨ ਸਮਾਨ ਯੋਜਨਾ ਦੀ 24ਵੀਂ ਕਿਸ਼ਤ ਅਗਲੇ ਮਹੀਨੇ ਉਨ੍ਹਾਂ ਦੇ ਬੈਂਕ ਖਾਤੇ ਵਿਚ ਆ ਸਕਦੀ ਹੈ। ਇਸ ਯੋਜਨਾ ਦੇ ਦਾਇਰੇ ਵਿਚ ਆਉਣ ਵਾਲੇ ਕਿਸਾਨਾਂ ਨੂੰ ਇਕ ਸਾਲ ਵਿਚ ਕੁੱਲ 6,000 ਰੁਪਏ ਮਿਲਦੇ ਹਨ। ਇਹ ਪੈਸਾ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿਚ ਦੋ-ਦੋ ਹਜ਼ਾਰ ਦੀਆਂ ਤਿੰਨ ਕਿਸ਼ਤਾਂ ਵਿਚ ਟ੍ਰਾਂਸਫਰ ਕੀਤਾ ਜਾਂਦਾ ਹੈ।
ਅਗਲੇ ਮਹੀਨੇ ਦਸਹਿਰਾ ਹੈ। ਉਸ ਤੋਂ ਬਾਅਦ ਨਵੰਬਰ ਵਿਚ ਦੀਵਾਲੀ ਹੈ। ਇਸ ਲਈ ਖਾਤੇ ਵਿਚ ਇਸ ਸਕੀਮ ਦਾ ਪੈਸਾ ਆਉਣ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੇਗੀ। ਪਿਛਲੇ ਸਾਲ 19 ਨਵੰਬਰ ਨੂੰ ਸਰਕਾਰ ਵੱਲੋਂ ਇਸ ਸਕੀਮ ਦੀ ਦੂਜੀ ਕਿਸ਼ਤ ਦਾ ਪੈਸਾ ਕਿਸਾਨਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਹੋਇਆ ਸੀ। ਹਾਲਾਂਕਿ, 2024 ਵਿਚ 5 ਅਕਤੂਬਰ ਨੂੰ ਹੀ ਕਿਸਾਨਾਂ ਦੇ ਖਾਤਿਆਂ ਵਿਚ ਸਕੀਮ ਦਾ ਪੈਸਾ ਆ ਗਿਆ ਸੀ।
ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਪੀਐਮ ਕਿਸਾਨ ਯੋਜਨਾ ਦਾ ਫ਼ਾਇਦਾ ਉਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ, ਜਿਨ੍ਹਾਂ ਨੇ ਈ-ਕੇਵਾਈਸੀ ਨਹੀਂ ਕਰਵਾਈ ਹੈ। ਇਸ ਯੋਜਨਾ ਦੇ ਦਾਇਰੇ ਵਿਚ ਆਉਣ ਵਾਲੇ ਕਿਸਾਨਾਂ ਨੂੰ ਈ-ਕੇਵਾਈਸੀ ਕਰਵਾਉਣ ’ਤੇ ਹੀ ਪੈਸਾ ਖਾਤੇ ਵਿਚ ਆਵੇਗਾ। ਨਾਲ ਹੀ ਉਨ੍ਹਾਂ ਨੂੰ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਖਾਤੇ ਵਿਚ ਯੋਜਨਾ ਦੀ 24ਵੀਂ ਕਿਸ਼ਤ ਆਵੇਗੀ।
ਅਕਤੂਬਰ ਵਿਚ ਦਸਹਿਰਾ ਹੈ। ਦੂਜੇ ਹਫ਼ਤੇ ਨਵਰਾਤਰੇ ਸ਼ੁਰੂ ਹੋ ਜਾਣਗੇ। ਇਸ ਕਾਰਨ 24ਵੀਂ ਕਿਸ਼ਤ ਦੇ ਅਕਤੂਬਰ ਦੀ ਸ਼ੁਰੂਆਤ ਜਾਂ ਦੂਜੇ ਹਫ਼ਤੇ ਤੱਕ ਆ ਜਾਣ ਦੀ ਉਮੀਦ ਹੈ। ਯੋਜਨਾ ਦੀ 23ਵੀਂ ਕਿਸ਼ਤ ਇਸ ਸਾਲ ਜੂਨ ਵਿਚ ਕਿਸਾਨਾਂ ਦੇ ਖਾਤੇ ਵਿਚ ਆਈ ਸੀ।
ਇਸ ਵਾਰ ਕੁਝ ਕਿਸਾਨਾਂ ਨੂੰ 24ਵੀਂ ਕਿਸ਼ਤ ਦੇ ਨਾਲ 23ਵੀਂ ਕਿਸ਼ਤ ਦਾ ਵੀ ਪੈਸਾ ਮਿਲ ਸਕਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਕਈ ਕਿਸਾਨਾਂ ਨੂੰ ਈ-ਕੇਵਾਈਸੀ ਅਤੇ ਜ਼ਮੀਨ ਦੀ ਤਸਦੀਕ ਨਾ ਹੋਣ ਕਾਰਨ 23ਵੀਂ ਕਿਸ਼ਤ ਦਾ ਪੈਸਾ ਨਹੀਂ ਮਿਲਿਆ ਸੀ। ਹੁਣ ਜਿਨ੍ਹਾਂ ਕਿਸਾਨਾਂ ਨੇ ਆਪਣੀ ਈ-ਕੇਵਾਈਸੀ ਪੂਰੀ ਕਰ ਲਈ ਹੈ ਅਤੇ ਜ਼ਮੀਨ ਦੀ ਤਸਦੀਕ ਵੀ ਹੋ ਚੁੱਕੀ ਹੈ, ਉਨ੍ਹਾਂ ਨੂੰ 24ਵੀਂ ਕਿਸ਼ਤ ਦੇ ਨਾਲ 23ਵੀਂ ਕਿਸ਼ਤ ਦਾ ਪੈਸਾ ਵੀ ਮਿਲ ਸਕਦਾ ਹੈ।
EDITED BY- HARLEEN KAUR



