टॉप न्यूज़

ਲੁਧਿਆਣਾ ਦੇ ਵਿਆਹ ‘ਚ ਪੈ ਗਿਆ ਭੜਥੂ

ਚੋਰ ਲਾੜੇ ਦੀ ਮਾਂ ਤੋਂ 9 ਤੋਲੇ ਸੋਨਾ ਅਤੇ ਨਕਦੀ ਲੈ ਕੇ ਹੋਇਆ ਫਰਾਰ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਲੁਧਿਆਣਾ ਗਾਰਡਨ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਦੌਰਾਨ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ਾਤਿਰ ਚੋਰ ਨੇ ਲਾੜੇ ਦੀ ਮਾਂ ਦਾ ਪਰਸ ਚੋਰੀ ਕਰ ਲਿਆ, ਜਿਸ ਵਿੱਚ ਲਗਭਗ 9 ਤੋਲੇ ਸੋਨਾ ਅਤੇ 1 ਲੱਖ ਰੁਪਏ ਨਕਦ ਪਏ ਸਨ।

ਸਾਰੀ ਚੋਰੀ ਪੈਲੇਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਚੋਰ, ਵੇਟਰ ਦੇ ਭੇਸ ਵਿੱਚ, ਘਟਨਾ ਵਾਲੀ ਥਾਂ ‘ਤੇ ਆਇਆ ਅਤੇ ਮੌਕਾ ਮਿਲਦਿਆਂ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ।

ਉੱਥੇ ਹੀ ਏਐਸਆਈ ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪਰ ਚੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!