टॉप न्यूज़
ਅੰਮ੍ਰਿਤਸਰ ‘ਚ ਦਿਨ ਦਿਹਾੜੇ ਨੌਜਵਾਨ ਨੂੰ ਮਾਰੀ ਗੋਲੀ

ਅੰਮ੍ਰਿਤਸਰ ਵਿੱਚ ਸਕੂਟੀ ਸਵਾਰ ਬਦਮਾਸ਼ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਉਸਦੇ ਪੇਟ ਤੋਂ ਆਰ-ਪਾਰ ਹੋ ਗਈ, ਜਿਸ ਤੋਂ ਬਾਅਦ ਨੇੜੇ ਖੜ੍ਹੀ ਇੱਕ ਔਰਤ ਨੂੰ ਜਾ ਲੱਗੀ। ਗੋਲੀ ਲੱਗਦੇ ਹੀ ਨੌਜਵਾਨ ਖੜ੍ਹਾ-ਖੜ੍ਹਾ ਹੀ ਹੇਠਾਂ ਡਿੱਗ ਪਿਆ। ਵਾਰਦਾਤ ਦੇ ਸਮੇਂ ਉੱਥੇ ਕਾਫ਼ੀ ਲੋਕ ਮੌਜੂਦ ਸਨ। ਨੌਜਵਾਨ ਅਤੇ ਔਰਤ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ।
EDITED BY- HARLEEN KAUR



