टॉप न्यूज़

ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਗੋਲੀਬਾਰੀ

ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ

ਜਲੰਧਰ ਤੋਂ ਇੱਕ ਖੌਫਨਾਕ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਇੱਕ ਗੁੱਟ ਦੇ ਵਿਦਿਆਰਥੀਆਂ ਨੇ ਦੂਜੇ ਵਿਦਿਆਰਥੀ ਨੂੰ ਸਿੱਧੀ ਗੋਲੀ ਮਾਰੀ, ਜਦਕਿ ਉਸੇ ਗੁੱਟ ਦੇ ਹੋਰ ਇੱਕ ਵਿਦਿਆਰਥੀ ਨੂੰ ਮੋਢੇ ‘ਚ ਗੋਲੀ ਲੱਗੀ। ਦੋਹਾਂ ਨੂੰ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਗੋਲੀ ਚਲਾਉਣ ਵਾਲੇ ਗੁੱਟ ਨੇ ਕਰੀਬ 15 ਰਾਊਂਡ ਫਾਇਰ ਕੀਤੇ। ਕੁੱਝ ਵਿਦਿਆਰਥੀ ਇੱਕ ਪੈਟਰੋਲ ਪੰਪ ਕੋਲ ਖੜੇ ਸਨ, ਉਸ ਸਮੇਂ ਦੂਜੇ ਗੁੱਟ ਨਾਲ ਜੁੜੇ ਕਈ ਵਿਦਿਆਰਥੀ ਕਈ ਗੱਡੀਆਂ ਵਿੱਚ ਬੈਠ ਕੇ ਆਏ। ਇਸ ਤੋਂ ਬਾਅਦ ਦੋਹਾਂ ਗੁੱਟਾਂ ਦੇ ਵਿਦਿਆਰਥੀਆਂ ਵਿਚਕਾਰ ਵਿਵਾਦ ਹੋ ਗਿਆ। ਗੁੱਸੇ ਵਿੱਚ ਇੱਕ ਗੁੱਟ ਦੇ ਵਿਦਿਆਰਥੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ‘ਤੇ ਪਹੁੰਚੇ ਡੀਐਸਪੀ ਨੇ ਮੌਕੇ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਪੁਲਿਸ ਅਪਰਾਧੀ ਵਿਦਿਆਰਥੀਆਂ ਦੀ ਖੋਜ ਵਿੱਚ ਜੁਟੇ ਹੋਏ ਹੈ।

ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਡਰ ਦੇ ਕਾਰਨ ਅੰਦਰ ਚਲੇ ਗਏ। ਇਸ ਤੋਂ ਬਾਅਦ ਕੁਝ ਪੁਲਿਸ ਵਾਲੇ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਆਸ-ਪਾਸ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਅਤੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!