
ਭਾਰਤ ਦੇ ਅਸਾਮ ਰਾਜ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਿਸ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ। ਦੱਸ ਦੇਈਏ ਕਿ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਰੇਲ ਗੱਡੀ ਅਚਾਨਕ ਹਾਥੀਆਂ ਦੇ ਝੁੰਡ ਨਾਲ ਟਕਰਾ ਗਈ, ਜਿਸ ਕਾਰਨ ਇਹ ਪਟੜੀ ਤੋਂ ਉਤਰ ਗਈ। ਰੇਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ, ਅਤੇ ਅੱਠ ਹਾਥੀਆਂ ਦੀ ਰੇਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ। ਇਹ ਹਾਦਸਾ ਗੁਹਾਟੀ ਤੋਂ 126 ਕਿਲੋਮੀਟਰ ਦੂਰ ਹੋਜਈ ਜ਼ਿਲ੍ਹੇ ਵਿੱਚ ਵਾਪਰਿਆ। ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ। ਹਾਦਸਾ ਇੰਨਾ ਭਿਆਨਕ ਸੀ ਕਿ ਰੇਲਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ।ਪਟੜੀ ਤੋਂ ਉਤਰਨ ਕਾਰਨ ਜਾਨਵਰਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਯਾਤਰੀਆਂ ਵਿੱਚ ਚੀਕ-ਚੀਕ-ਚਿਹਾੜਾ ਮੱਚ ਗਿਆ।
ਹਾਦਸੇ ਤੋਂ ਬਾਅਦ ਪ੍ਰਭਾਵਿਤ ਹਿੱਸੇ ਵਿੱਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਉੱਪਰੀ ਲਾਈਨ ਵੱਲ ਮੋੜ ਦਿੱਤਾ ਗਿਆ। ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਅਤੇ ਹਾਦਸਾ ਰਾਹਤ ਰੇਲਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਪਟੜੀਆਂ ‘ਤੇ ਖਿੰਡੇ ਹੋਏ ਹਾਥੀ ਦੇ ਅਵਸ਼ੇਸ਼ਾਂ ਕਾਰਨ ਉੱਪਰੀ ਅਸਾਮ ਅਤੇ ਉੱਤਰ-ਪੂਰਬ ਦੇ ਹੋਰ ਹਿੱਸਿਆਂ ਵਿੱਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਮਿਜ਼ੋਰਮ ਵਿੱਚ ਸੈਰੰਗ (ਐਜ਼ੌਲ ਦੇ ਨੇੜੇ) ਨੂੰ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਨਾਲ ਜੋੜਨ ਵਾਲੀ ਇੱਕ ਪ੍ਰਮੁੱਖ ਰੇਲਗੱਡੀ ਹੈ।
EDITED BY- HARLEEN KAUR




