ਸਾਵਣ ਮਹੀਨੇ ਭਗਵਾਨ ਸ਼ਿਵ ਦੀ ਕ੍ਰਿਪਾ ਪਾਉਣ ਲਈ ਪੂਜਾ ਦੌਰਾਨ ਰੱਖੋ ਇਹ ਸਾਵਧਾਨੀਆਂ

ਸਾਵਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੀ ਭਗਤੀ ਅਤੇ ਆਸਥਾ ਦਾ ਮਾਹੌਲ ਬਣ ਜਾਂਦਾ ਹੈ। ਅੱਜ ਤੋਂ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਦਾ ਵਰਤ ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਇਹ ਵਰਤ ਕਰਦੇ ਹੋਏ ਕੁਝ ਮਹੱਤਵਪੂਰਨ ਸਾਵਧਾਨੀਆਂ ਅਤੇ ਪੂਜਾ ਵਿਧੀ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਜੋ ਇਸ ਵਰਤ ਦਾ ਪੂਰਾ ਫਲ ਮਿਲ ਸਕੇ।
ਸਾਵਣ ਸੋਮਵਾਰ ਦੇ ਦਿਨ ਵਰਤੀ ਜਾਂਦੀ ਪੂਜਾ ਵਿਧੀ ਦੇ ਅਨੁਸਾਰ, ਸਵੇਰੇ ਇਸ਼ਨਾਨ ਕਰਕੇ ਸ਼ੁੱਧ ਕਪੜੇ ਪਾਉਣ ਚਾਹੀਦੇ ਹਨ। ਘਰ ਵਿੱਚ ਜਾਂ ਮੰਦਰ ਵਿਚ ਸ਼ਿਵ ਲਿੰਗ ਦੀ ਪੂਜਾ ਕਰਦੇ ਸਮੇਂ ਸਭ ਤੋਂ ਪਹਿਲਾਂ ਗੰਗਾ ਜਲ ਜਾਂ ਸ਼ੁੱਧ ਪਾਣੀ ਨਾਲ ਸ਼ਿਵ ਲਿੰਗ ਨੂੰ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਦੁੱਧ, ਦਹੀ, ਘੀ, ਸ਼ਹਿਦ ਅਤੇ ਚੰਦਨ ਦੀ ਮਿਲੀ-ਜੁਲੀ ਪੰਚਾਮ੍ਰਿਤ ਨਾਲ ਭਗਵਾਨ ਦਾ ਅਭਿਸ਼ੇਕ ਕੀਤਾ ਜਾਂਦਾ ਹੈ। ਫਿਰ ਵੇਲ ਪੱਤਰ, ਅਕ-ਧਤੂਰਾ, ਫੁੱਲ ਅਤੇ ਕਾਲੇ ਤਿਲ ਚੜ੍ਹਾਉਣੇ ਚਾਹੀਦੇ ਹਨ।
ਸਾਵਣ ਦੇ ਮਹੀਨੇ ਭੋਜਨ ਪ੍ਰਤੀ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਮਾਸ, ਮੱਛੀ, ਆਂਡੇ ਜਾਂ ਲਸਣ ਅਤੇ ਪਿਆਜ਼ ਵਰਗੇ ਭੋਜਨ ਖਾਣ ਤੋਂ ਪਰਹੇਜ਼ ਕਰੋ। ਜੰਕ ਫੂਡ ਦੀ ਬਜਾਏ ਫਲ-ਅਧਾਰਤ ਭੋਜਨ ਖਾਣਾ ਚਾਹੀਦਾ ਹੈ। ਵਰਤ ਦੇ ਦਿਨਾਂ ਵਿੱਚ ਨਮਕ ਨਾ ਖਾਣਾ ਉਚਿਤ ਮੰਨਿਆ ਜਾਂਦਾ ਹੈ। ਇਸ ਮਹੀਨੇ ਦੌਰਾਨ ਗੁੱਸਾ, ਝੂਠ ਅਤੇ ਵਾਦ-ਵਿਵਾਦ ਤੋਂ ਵੀ ਬਚਣਾ ਚਾਹੀਦਾ ਹੈ। ਸ਼ਿਵ ਜੀ ਨੂੰ ਸ਼ਾਂਤੀ ਅਤੇ ਭਗਤੀ ਪਸੰਦ ਹੈ, ਇਸ ਲਈ ਵਰਤ ਰੱਖਦਿਆਂ ਮਨ, ਬੋਧ ਅਤੇ ਕਰਮ ਨੂੰ ਪਵਿੱਤਰ ਰੱਖੋ।
ਪੂਜਾ ਸਮੇਂ ਕਾਲੇ ਅਤੇ ਨੀਲੇ ਰੰਗ ਦੇ ਕਪੜਿਆਂ ਤੋਂ ਬਚੋ। ਸਫੈਦ ਜਾਂ ਹਲਕੇ ਰੰਗਾਂ ਵਾਲੇ ਕਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਸਾਵਣ, ਪਹਿਲੇ ਸੋਮਵਾਰ ਨੂੰ ਇਨ ਸਾਵਧਾਨੀਆਂ ਅਤੇ ਵਿਧੀਆਂ ਨਾਲ ਪੂਜਾ ਕਰਕੇ ਨਾ ਸਿਰਫ਼ ਸ਼ਿਵ ਜੀ ਦੀ ਕ੍ਰਿਪਾ ਪ੍ਰਾਪਤ ਕੀਤੀ ਜਾ ਸਕਦੀ ਹੈ, ਸਗੋਂ ਜੀਵਨ ਵਿਚ ਸ਼ਾਂਤੀ, ਤੰਦਰੁਸਤੀ ਅਤੇ ਸੁਖ-ਸਮ੍ਰਿੱਧੀ ਵੀ ਆਉਂਦੀ ਹੈ।




