टॉप न्यूज़

ਜਲੰਧਰ ਦੇ ਹਸਪਤਾਲ ‘ਚ ਆਕਸੀਜਨ ਬੰਦ ਹੋਣ ਨਾਲ ਮੌਤਾਂ ਨਹੀਂ ਸਗੋਂ ਕਤਲ ਹੋਏ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਜਲੰਧਰ ਦੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਐਤਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਕਸੀਜਨ ਪਲਾਂਟ ਤੋਂ 35 ਮਿੰਟ ਲਈ ਸਪਲਾਈ ਰੁਕਣ ਕਾਰਨ ICU ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਰਕੇ ਨੁਕਸਾਨ ਹੋਇਆ, ਜਿਨ੍ਹਾਂ ਵਿੱਚੋਂ 2 ਦੀ ਜਾਨ ਬਚਾ ਲਈ ਗਈ। ਇਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ਨੂੰ  ਘੇਰ ਰਹੇ ਹਨ। ਇਨ੍ਹਾਂ ਮੌਤਾਂ ਨੂੰ ਹੁਣ ਸੁਖਬੀਰ ਬਾਦਲ ਨੇ ਕਤਲ ਕਰਾਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ‘ਚ ਆਕਸੀਜਨ ਸਪਲਾਈ ਇੱਕ ਘੰਟੇ ਲਈ ਰੁਕ ਜਾਣ ਕਾਰਨ ਵੈਂਟੀਲੇਟਰ ‘ਤੇ ਪਏ ਤਿੰਨ ਮਰੀਜ਼ਾਂ, ਜਿਨ੍ਹਾਂ ਵਿੱਚ ਇੱਕ 15 ਸਾਲਾ ਨੌਜਵਾਨ ਵੀ ਸੀ, ਦੀ ਦਰਦਨਾਕ ਮੌਤ ਹੋ ਗਈ । ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ਼ਤਿਹਾਰੀ ‘ਸਿਹਤ ਕ੍ਰਾਂਤੀ’ ਦੀ ਅਤੇ ਬੁਨਿਆਦੀ ਸਹੂਲਤਾਂ ਪ੍ਰਤੀ ਬੇਹੱਦ ਲਾਪਰਵਾਹ ਰਵੱਈਏ ਦੀ ਇੱਕ ਹੋਰ ਭਿਆਨਕ ਉਦਾਹਰਨ ਹੈ ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!