टॉप न्यूज़

ਕੈਬ ਡਰਾਈਵਰ ਵੱਲੋਂ ਲੜਕੀ ਨਾਲ ਛੇੜਛਾੜ

ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੋਹਾਲੀ ਦੇ ਸੀਪੀ 67 ਮਾਲ ਦੇ ਬਾਹਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਬ ਡਰਾਈਵਰ ਨੇ ਲੜਕੀ ਨਾਲ ਛੇੜਛਾੜ ਦੀ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ, ਲੜਕੀ ਨੇ ਮਾਲ ਦੇ ਬਾਹਰੋਂ ਰੈਪਿਡੋ ਬਾਈਕ ਬੁੱਕ ਕੀਤੀ ਸੀ, ਪਰ ਦੋਸ਼ੀ ਕਾਰ ਲੈ ਕੇ ਆਇਆ ਅਤੇ ਕਿਹਾ ਕਿ ਮੈਨੂੰ ਬਾਈਕ ਦੇ ਬਰਾਬਰ ਪੈਸੇ ਦੇ ਦਿਓ। ਇਸ ਤੋਂ ਬਾਅਦ ਉਸਨੇ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਸਹੀ ਰਸਤੇ ਦੀ ਬਜਾਏ ਸੈਕਟਰ 94 ਦੇ ਇਕ ਸੁੰਨੇ ਇਲਾਕੇ ਵਿੱਚ ਲੈ ਗਿਆ ਅਤੇ ਉਸ ਨਾਲ ਛੇੜਛਾੜ ਕੀਤੀ।

ਇਸ ਦੌਰਾਨ ਲੜਕੀ ਨੂੰ ਸੱਟਾਂ ਵੀ ਆਈਆਂ ਅਤੇ ਮੌਕਾ ਦੇਖ ਦੋਸ਼ੀ ਡਰਾਈਵਰ ਉੱਥੋਂ ਭੱਜ ਗਿਆ। ਪੀੜਤਾ ਨੇ ਹੌਂਸਲਾ ਕਰਕੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਉਪਰੰਤ ਮੋਹਾਲੀ ਪੁਲਿਸ ਨੇ ਮਨੁੱਖੀ ਅਤੇ ਤਕਨੀਕੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਰੋਪੜ ਨੂਰਪੁਰ ਦੇ ਰਹਿਣ ਵਾਲੇ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਸਾਰੀ ਘਟਨਾ ਦੇਰ ਸ਼ਾਮ ਵਾਪਰੀ ਦੱਸੀ ਜਾ ਰਹੀ ਹੈ। ਜਖ਼ਮੀ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!