टॉप न्यूज़

ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਿਚਾਲੇ ਵੱਡੀ ਖ਼ਬਰ

ਸਕੂਲ ਖੁੱਲ੍ਹਦੇ ਹੀ ਸ਼ੁਰੂ ਹੋਣਗੀਆਂ ਪ੍ਰੀ-ਬੋਰਡ ਪ੍ਰੀਖਿਆਵਾਂ

ਪੰਜਾਬ ਦੇ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਵਿਚਾਲੇ ਹੁਣ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਟੇਟ ਕਾਉਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (SCERT) ਸੈਸ਼ਨ ਲਈ 5ਵੀਂ, 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਐੱਸ. ਸੀ. ਈ. ਆਰ. ਟੀ. ਦੇ ਮੁਤਾਬਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਇਹ ਪ੍ਰੀਖਿਆਵਾਂ 16 ਜਨਵਰੀ ਤੋਂ ਸ਼ੁਰੂ ਹੋ ਕੇ 30 ਜਨਵਰੀ ਤੱਕ ਚੱਲਣਗੀਆਂ। ਦੱਸ ਦੇਈਏ ਕਿ ਸਕੂਲਾਂ ’ਚ 13 ਜਨਵਰੀ ਤੱਕ ਸਰਦੀ ਕਾਰਨ ਛੁੱਟੀਆਂ ਹਨ। 14 ਜਨਵਰੀ ਤੋਂ ਮੁੜ ਸਕੂਲ ਖੁੱਲ੍ਹਣ ਦੇ 2 ਦਿਨ ਬਾਅਦ ਹੀ ਇਹ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 9.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਤੈਅ ਕੀਤਾ ਗਿਆ ਹੈ।

ਇਸ ਦੌਰਾਨ ਜੇਕਰ ਕਿਸੇ ਕਾਰਨ ਸਕੂਲ ਦਾ ਸਮਾਂ ਬਦਲਦਾ ਹੈ ਤਾਂ ਸਕੂਲ ਖੁੱਲ੍ਹਣ ਤੋਂ ਅੱਧੇ ਘੰਟੇ ਬਾਅਦ ਪ੍ਰੀਖਿਆ ਸ਼ੁਰੂ ਕਰ ਕੇ 3 ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ। ਵਿਭਾਗ ਵਲੋਂ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ 5ਵੀਂ ਕਲਾਸ ਦੇ ਪ੍ਰਸ਼ਨ-ਪੱਤਰ ਹੈੱਡ ਆਫਿਸ ਤੋਂ ਭੇਜੇ ਜਾਣਗੇ, ਜਦੋਂਕਿ 8ਵੀਂ, 10ਵੀਂ ਅਤੇ 12ਵੀਂ ਕਲਾਸਾਂ ਦੇ ਪ੍ਰਸ਼ਨ-ਪੱਤਰ ਸਕੂਲ ਮੁਖੀ ਆਪਣੇ ਪੱਧਰ ’ਤੇ ਤਿਆਰ ਕਰਵਾਉਣਗੇ। ਸਕੂਲ ਮੁਖੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਡੇਟਸ਼ੀਟ ਵਿਚ ਦਰਸਾਏ ਗਏ ਵਿਸ਼ਿਆਂ ਤੋਂ ਇਲਾਵਾ 12ਵੀਂ ਕਲਾਸ ਦੇ ਵੋਕੇਸ਼ਨਲ ਜਾਂ ਹੋਰ ਵਾਧੂ ਵਿਸ਼ਿਆਂ ਦੀ ਡੇਟਸ਼ੀਟ ਉਹ ਆਪਣੇ ਪੱਧਰ ’ਤੇ ਤਿਆਰ ਕਰਨ ਅਤੇ 30 ਜਨਵਰੀ ਤੱਕ ਸਾਰੀਆਂ ਪ੍ਰੀਖਿਆਵਾਂ ਸੰਪੰਨ ਕਰਵਾਉਣ। ਇਨ੍ਹਾਂ ਹੀ ਪ੍ਰੀਖਿਆਵਾਂ ਦੇ ਆਧਾਰ ’ਤੇ ਸੀ. ਸੀ. ਈ./ਆਈ. ਐੱਨ. ਏ. ਦੇ ਅੰਕ ਪੋਰਟਲ ’ਤੇ ਅਪਲੋਡ ਕੀਤੇ ਜਾਣਗੇ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਸ਼ਨ-ਪੱਤਰ ਸਕੂਲ ਪੱਧਰ ’ਤੇ ਹੀ ਤਿਆਰ ਕਰਵਾਏ ਜਾਣਗੇ।

ਡੇਟਸ਼ੀਟ- ਕਲਾਸ 5ਵੀਂ

22 ਜਨਵਰੀ : ਹਿੰਦੀ
23 ਜਨਵਰੀ : ਵਾਤਾਵਰਣ ਸਿੱਖਿਆ
24 ਜਨਵਰੀ : ਅੰਗਰੇਜ਼ੀ
28 ਜਨਵਰੀ : ਗਣਿਤ
29 ਜਨਵਰੀ : ਪੰਜਾਬੀ

ਕਲਾਸ 8ਵੀਂ

16 ਜਨਵਰੀ : ਅੰਗਰੇਜ਼ੀ
17 ਜਨਵਰੀ : ਇਲੈਕਟਿਵ ਵਿਸ਼ਾ
19 ਜਨਵਰੀ : ਹਿੰਦੀ
20 ਜਨਵਰੀ : ਗਣਿਤ
22 ਜਨਵਰੀ : ਵਿਗਿਆਨ
23 ਜਨਵਰੀ : ਪੰਜਾਬੀ
24 ਜਨਵਰੀ : ਸਰੀਰਕ ਸਿੱਖਿਆ
28 ਜਨਵਰੀ : ਸਮਾਜਿਕ ਸਿੱਖਿਆ
29 ਜਨਵਰੀ : ਕੰਪਿਊਟਰ ਸਾਇੰਸ

ਕਲਾਸ 10ਵੀਂ

16 ਜਨਵਰੀ : ਅੰਗਰੇਜ਼ੀ
17 ਜਨਵਰੀ : ਕੰਪਿਊਟਰ ਸਾਇੰਸ
19 ਜਨਵਰੀ ਪੰਜਾਬੀ (ਬੀ)
20 ਜਨਵਰੀ : ਗਣਿਤ
22 ਜਨਵਰੀ : ਸਮਾਜਿਕ ਸਿੱਖਿਆ
23 ਜਨਵਰੀ : ਹਿੰਦੀ
24 ਜਨਵਰੀ : ਪੰਜਾਬੀ (ਏ)
28 ਜਨਵਰੀ : ਵਿਗਿਆਨ
29 ਜਨਵਰੀ : ਸਰੀਰਕ ਸਿੱਖਿਆ/ਐੱਨ. ਐੱਸ. ਕਿਊ. ਐੱਫ./ਇਲੈਕਟਿਵ ਵਿਸ਼ਾ

ਕਲਾਸ 12ਵੀਂ

16 ਜਨਵਰੀ ਭੁਗੋਲ/ਇਲੈਕਟਿਵ ਵਿਸ਼ਾ/ਐੱਫ. ਈ. ਬੀ.
17 ਜਨਵਰੀ : ਪੰਜਾਬੀ (ਜਨਰਲ)
19 ਜਨਵਰੀ : ਅੰਗਰੇਜ਼ੀ (ਜਨਰਲ)
20 ਜਨਵਰੀ : ਫਿਜ਼ੀਕਸ/ਹਿਸਟਰੀ/ਅਕਾਊਂਟੈਂਸੀ/ਇਲੈਕਟਿਵ ਵਿਸ਼ਾ
22 ਜਨਵਰੀ : ਕੈਮਿਸਟਰੀ/ਇਕਨੋਮਿਕਸ/ਇਲੈਕਟਿਵ ਵਿਸ਼ਾ
23 ਜਨਵਰੀ : ਵਾਤਾਵਰਣ ਸਿੱਖਿਆ
24 ਜਨਵਰੀ : ਕੰਪਿਊਟਰ ਸਾਇੰਸ
28 ਜਨਵਰੀ : ਗਣਿਤ/ਇਲੈਕਟਿਵ ਵਿਸ਼ਾ
29 ਜਨਵਰੀ : ਪੰਜਾਬੀ, ਹਿੰਦੀ, ਅੰਗਰੇਜ਼ੀ (ਇਲੈਕਟਿਵ)
30 ਜਨਵਰੀ : ਬਾਇਓਲੋਜੀ/ਬਿਜ਼ਨੈੱਸ ਸਟੱਡੀਜ਼/ਰਾਜਨੀਤੀ ਸ਼ਾਸਤਰ/ਇਲੈਕਟਿਵ ਵਿਸ਼ਾ

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!