टॉप न्यूज़
Pathankot ਦੇ ਬਾਜ਼ਾਰਾਂ ਵਿੱਚ ਜਨਮ ਅਸ਼ਟਮੀ ਦੀ ਰੌਣਕ

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼-ਵਿਦੇਸ਼ ਵਿੱਚ ਵੱਡੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਠਾਨਕੋਟ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਜਨਮ ਅਸ਼ਟਮੀ ਤੋਂ ਪਹਿਲਾਂ ਹੀ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਲੱਡੂ-ਗੋਪਾਲ ਦੇ ਪਹਿਰਾਵੇ, ਸਜਾਵਟੀ ਸਮਾਨ ਅਤੇ ਤਿਉਹਾਰ ਲਈ ਲੋੜੀਂਦੀਆਂ ਚੀਜ਼ਾਂ ਖਰੀਦਣ ਵਿੱਚ ਭਾਰੀ ਦਿਲਚਸਪੀ ਵਿਖਾ ਰਹੇ ਹਨ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਰੰਗ-ਬਿਰੰਗੇ ਕੱਪੜੇ, ਤਾਜ, ਮਾਲਾਵਾਂ, ਬੰਸਰੀਆਂ, ਮਟਕੇ ਅਤੇ ਹੋਰ ਸਜਾਵਟੀ ਵਸਤੂਆਂ ਨੇ ਖਰੀਦਦਾਰਾਂ ਨੂੰ ਖਾਸ ਤੌਰ ‘ਤੇ ਆਕਰਸ਼ਿਤ ਕੀਤਾ ਹੈ।
EDITED BY- HARLEEN KAUR




