टॉप न्यूज़

ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਸਕੂਲ ਰਹਿਣਗੇ ਬੰਦ

DC ਵੱਲੋਂ ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਦਾ ਐਲਾਨ

ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 12 ਸਰਕਾਰੀ ਸਕੂਲ ਅਗਲੇ ਦੋ ਦਿਨਾਂ ਲਈ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੀ ਰਿਪੋਰਟ ਮਿਲਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਹੜ੍ਹ ਕਾਰਨ ਇਲਾਕਿਆਂ ਵਿੱਚ ਪਾਣੀ ਭਰਨ ਤੇ ਬੱਚਿਆਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਪੰਜਾਬ ਦੇ ਕੁਝ ਸਕੂਲ ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰਹਿਣਗੇ। ਇਹਨਾਂ ਵਿੱਚ ਜੀ.ਐੱਚ.ਐੱਸ. ਬਾਊਪੁਰ ਜਦੀਦ, ਜੀ.ਐੱਮ.ਐੱਸ. ਮੰਡ ਇੰਦਰਪੁਰ, ਜੀ.ਐੱਸ.ਐੱਸ. ਚਕੋਕੀ, ਜੀ.ਐੱਮ.ਐੱਸ. ਹੁਸੈਨਪੁਰ, ਸਪ੍ਰਸ ਕੰਮੇਵਾਲ, ਸਪ੍ਰਸ ਆਹਲੀ ਖ਼ੁਰਦ, ਸਪ੍ਰਸ ਬਾਊਪੁਰ, ਸਪ੍ਰਸ ਮੁੱਲਾਕਲਾਂ, ਸਪ੍ਰਸ ਰਣਧੀਰਪੁਰ, ਸਪ੍ਰਸ ਮੰਡ ਸਰਦਾਰ ਸਾਹਿਬ ਵਾਲਾ, ਸਪ੍ਰਸ ਧੱਕੜਾਂ ਅਤੇ ਸਪ੍ਰਸ ਮੁਕਤਰਾਮਵਾਲਾ ਸ਼ਾਮਲ ਹਨ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!