
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੋ ਹਵਾਈ ਹਾਦਸਿਆਂ ਵਿਚ ਵਾਲ-ਵਾਲ ਬਚ ਗਏ ਹਨ। ਅਮਰੀਕਾ ਤੋਂ ਯੂਕੇ ਦੀ ਯਾਤਰਾ ਦੌਰਾਨ ਇੱਕ ਯਾਤਰੀ ਜਹਾਜ਼, ਉਨ੍ਹਾਂ ਦੇ ਏਅਰ ਫੋਰਸ ਵਨ ਜਹਾਜ਼ ਦੇ ਨੇੜੇ ਆ ਗਿਆ ਸੀ। ਹੁਣ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਦੇ ਹੈਲੀਕਾਪਟਰ ਨੂੰ ਲੰਡਨ ਵਿੱਚ ਵੀ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਲੰਡਨ ਵਿਚ ਉਸ ਸਮੇਂ ਹਲਚਲ ਮਚ ਗਈ, ਜਦੋਂ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਲੈ ਕੇ ਜਾ ਰਹੇ ਮਰੀਨ ਵਨ ਹੈਲੀਕਾਪਟਰ ਨੂੰ ਅਚਾਨਕ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਸ ਨੂੰ ਲੂਟਨ ਹਵਾਈ ਅੱਡੇ ਉਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
EDITED BY- HARLEEN KAUR




