टॉप न्यूज़

ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਲੱਗੀ ਅੱਗ

ਮੱਚਿਆ ਹੜਕੰਪ

ਪੰਜਾਬ ਦੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਬਲੱਡ ਬੈਂਕ ‘ਚ ਪਏ ਫਰਿਜ਼ ‘ਚ ਭੜਕ ਉੱਠੀ। ਬਲੱਡ ਬੈਂਕ ਦੇ ਕੋਲ ਹੀ ਬੱਚਿਆਂ ਦਾ ਵਾਰਡ ਹੋਣ ਕਾਰਨ ਹੜਕੰਪ ਮਚ ਗਿਆ।

ਸੂਚਨਾ ਮਿਲਦਿਆਂ ਹੀ ਸਟਾਫ ਮੌਕੇ ‘ਤੇ ਪਹੁੰਚਿਆ ਅਤੇ ਸ਼ੀਸ਼ੇ ਤੋੜ ਦਿੱਤੇ, ਤਾਂ ਜੋ ਹਸਪਤਾਲ ਅੰਦਰ ਧੂੰਆ ਨਾ ਫੈਲ ਸਕੇ। ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਦੂਜੀ ਥਾਂ ਸ਼ਿਫਟ ਕੀਤਾ ਗਿਆ। ਵਾਰਡ ਵਿੱਚ ਕਰੀਬ 15 ਬੱਚੇ ਸਨ। ਸਟਾਫ ਨੇ ਫਾਇਰ ਕੰਟਰੋਲ ਕਰਨ ਵਾਲੇ ਸਿਲੰਡਰ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਸਿਵਲ ਸਰਜਨ ਡਾ. ਧਵਨ ਨੇ ਅੱਗ ਬੁਝਾਉਣ ਵਾਲੇ ਕਰਮਚਾਰੀ ਮਨਜਿੰਦਰ ਨੂੰ ਗਲੇ ਲਾ ਕੇ ਸ਼ਾਬਾਸ਼ੀ ਦਿੱਤੀ।

ਡਾਕਟਰ ਧਵਨ ਨੇ ਦੱਸਿਆ ਕਿ ਅੱਗ ਇਕ ਫ੍ਰਿਜ਼ ਵਿੱਚ ਲੱਗੀ, ਜੋ ਬਲੱਡ ਬੈਂਕ ਅੰਦਰ ਰੱਖਿਆ ਹੋਇਆ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਪ ਹੀ ਗਰਮ ਹੋ ਗਿਆ ਅਤੇ ਅੱਗ ਲੱਗ ਗਈ। ਇਸ ਅੱਗ ਕਾਰਨ ਨੇੜੇ ਰੱਖੇ ਹੋਰ ਫ੍ਰਿਜ਼ਾਂ ਨੂੰ ਵੀ ਥੋੜ੍ਹਾ ਨੁਕਸਾਨ ਹੋਇਆ। ਸਟਾਫ ਨੇ ਜਦੋਂ ਇਹ ਦੇਖਿਆ ਤਾਂ ਤੁਰੰਤ ਸਭ ਨੂੰ ਜਾਣਕਾਰੀ ਦਿੱਤੀ।

ਸਟਾਫ ਨੇ ਸ਼ੀਸ਼ੇ ਤੋੜੇ, ਬੱਚਿਆਂ ਨੂੰ ਬਾਹਰ ਕੱਢਿਆ: ਡਾਕਟਰ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੇ ਬਲੱਡ ਬੈਂਕ ਦੇ ਸ਼ੀਸ਼ੇ ਤੋੜ ਦਿੱਤੇ, ਤਾਂ ਜੋ ਅੰਦਰ ਗੈਸ ਇਕੱਠੀ ਨਾ ਹੋਵੇ। ਇਸ ਤੋਂ ਬਾਅਦ ਪੂਰਾ ਸਟਾਫ ਮੌਕੇ ‘ਤੇ ਪਹੁੰਚਿਆ ਅਤੇ ਫਾਇਰ ਸਿਲੰਡਰ ਨਾਲ ਅੱਗ ‘ਤੇ ਕਾਬੂ ਪਾ ਲਿਆ। ਬਲੱਡ ਬੈਂਕ ਦੇ ਕੋਲ ਹੀ ਬੱਚਿਆਂ ਦਾ ਵਾਰਡ ਸੀ। ਸਟਾਫ ਨੇ ਉਸਨੂੰ ਤੁਰੰਤ ਖਾਲੀ ਕਰਵਾ ਕੇ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!