
ਜਲੰਧਰ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਐਤਵਾਰ ਸਵੇਰੇ ਕਾਰ ਚਲਾਉਣਾ ਸਿੱਖ ਰਹੀ ਇੱਕ ਨੌਜਵਾਨ ਕੁੜੀ ਨੇ ਐਕਸੀਡੈਂਟ ਕਰ ਦਿੱਤਾ। ਇਸ ਹਾਦਸੇ ਵਿੱਚ ਇੱਕ ਨੌਜਵਾਨ ਅਖ਼ਬਾਰ ਡਿਲੀਵਰੀ ਕਰਨ ਵਾਲਾ ਗੰਭੀਰ ਜ਼ਖਮੀ ਹੋ ਗਿਆ। ਔਰਤ ਵੱਲੋਂ ਕਾਰ ਨੂੰ ਬੈਕ ਕਰਦੇ ਸਮੇਂ ਇਹ ਹਾਦਸਾ ਵਾਪਰਿਆ।
ਘਟਨਾ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਨਿੱਜੀ ਗੱਡੀ ਅਤੇ ਉਨ੍ਹਾਂ ਦੇ ਘਰ ਦੇ ਕੁਝ ਹਿੱਸੇ ਨੁਕਸਾਨੇ ਗਏ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਪੀੜਤ ਦਾ ਸਿਵਲ ਹਸਪਤਾਲ, ਜਲੰਧਰ ਵਿੱਚ ਇਲਾਜ ਕਰਵਾਇਆ ਗਿਆ।
EDITED BY- HARLEEN KAUR




