
ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਮੌਸਮੀ ਤਬਦੀਲੀ ਕਾਰਨ ਅੱਜ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਨਵੇਂ ਟਾਈਮ ਟੇਬਲ ਮੁਤਾਬਕ ਚੱਲਣਗੇ। ਇਹ ਨਵਾਂ ਸ਼ਡਿਊਲ 31 ਅਕਤੂਬਰ ਤੱਕ ਲਾਗੂ ਰਹੇਗਾ।
ਨਵੀਂ ਹਦਾਇਤਾਂ ਅਨੁਸਾਰ, ਪ੍ਰਾਇਮਰੀ ਸਕੂਲ ਸਵੇਰੇ 08:30 ਵਜੇ ਤੋਂ ਦੁਪਹਿਰ 02:30 ਵਜੇ ਤੱਕ ਲੱਗਣਗੇ। ਇਸੇ ਤਰ੍ਹਾਂ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 08:30 ਵਜੇ ਤੋਂ ਦੁਪਹਿਰ 02:50 ਵਜੇ ਤੱਕ ਤੈਅ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਹਿਲਾਂ ਇਹ ਸਮਾਂ ਸਾਰੇ ਸਕੂਲਾਂ ਲਈ ਸਵੇਰੇ 08:00 ਵਜੇ ਤੋਂ 02:00 ਵਜੇ ਤੱਕ ਸੀ ਜੋ ਕਿ 30 ਸਤੰਬਰ ਤੱਕ ਹੀ ਲਾਗੂ ਸੀ। ਹੁਣ 1 ਨਵੰਬਰ ਤੋਂ ਸਰਦੀਆਂ ਦੇ ਚੱਲਦੇ ਸਕੂਲਾਂ ਦਾ ਸਮਾਂ ਦੁਬਾਰਾ ਬਦਲ ਦਿੱਤਾ ਜਾਵੇਗਾ।
ਇਸ ਫ਼ੈਸਲੇ ਨਾਲ ਮੌਸਮ ਦੇ ਹਾਲਾਤਾਂ ਦੇ ਅਨੁਸਾਰ ਬੱਚਿਆਂ ਨੂੰ ਸਹੂਲਤ ਮਿਲੇਗੀ। ਸਕੂਲ ਪ੍ਰਬੰਧਕਾਂ ਨੂੰ ਇਸ ਨਵੇਂ ਸ਼ਡਿਊਲ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ।
EDITED BY- HARLEEN KAUR




