टॉप न्यूज़

ਇਸ ਦੇਸੀ ਨੁਸਖੇ ਨਾਲ ਪੁਰਾਣੀ ਤੋਂ ਪੁਰਾਣੀ ਖੰਘ ਨੂੰ ਕਹੋ ਬਾਏ-ਬਾਏ

ਅਕਤੂਬਰ ਦੇ ਅੰਤ ਨਾਲ ਹੀ ਠੰਡ ਨੇ ਆਪਣੀ ਹਾਜ਼ਰੀ ਲਗਾ ਦਿੱਤੀ ਹੈ। ਇਹ ਮੌਸਮ ਜਿੱਥੇ ਮਨ ਨੂੰ ਤਾਜ਼ਗੀ ਦਿੰਦਾ ਹੈ, ਓਥੇ ਹੀ ਖੰਘ, ਜ਼ੁਕਾਮ ਤੇ ਛਾਤੀ ‘ਚ ਕਫ਼ ਜੰਮਣ ਵਰਗੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰ ਦਵਾਈਆਂ ਲੈਣ ਤੋਂ ਬਾਅਦ ਵੀ ਰਾਹਤ ਨਹੀਂ ਮਿਲਦੀ, ਪਰ ਅਜਿਹੇ ਵੇਲੇ ਆਯੁਰਵੈਦਿਕ ਤੇ ਘਰੇਲੂ ਨੁਸਖੇ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
– ਸਭ ਤੋਂ ਪਹਿਲਾਂ ਇੱਕ ਨਿੰਬੂ ਨੂੰ ਹਲਕੀ ਆਚ ‘ਤੇ ਲਗਭਗ 20 ਮਿੰਟ ਤੱਕ ਸੇਕੋ। ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ, ਤਾਂ ਇਸਨੂੰ ਵਿਚੋਂ ਕੱਟ ਲਵੋ। ਹੁਣ ਇੱਕ ਚਮਚ ਵਿੱਚ ਅੱਧਾ ਚਮਚ ਨਿੰਬੂ ਦਾ ਰਸ, ਅੱਧਾ ਚਮਚ ਅਦਰਕ ਦਾ ਰਸ, ਇੱਕ ਚਮਚ ਸ਼ਹਿਦ ਅਤੇ ਥੋੜ੍ਹਾ ਜਿਹਾ ਕਾਲਾ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
ਇਸ ਮਿਸ਼ਰਣ ਨੂੰ ਹੌਲੀ-ਹੌਲੀ ਖਾਓ। ਇਹ ਘਰੇਲੂ ਨੁਸਖਾ ਬਹੁਤ ਅਸਰਦਾਰ ਹੈ ਕਿਉਂਕਿ ਇਸਦਾ ਮਿਊਕੋਲਾਇਟਿਕ ਪ੍ਰਭਾਵ (Mucolytic Action) ਛਾਤੀ ਵਿੱਚ ਜੰਮੇ ਕਫ ਨੂੰ ਢਿੱਲਾ ਕਰਦਾ ਹੈ ਅਤੇ ਪੁਰਾਣੀ ਖੰਘ ਤੋਂ ਰਾਹਤ ਦਿੰਦਾ ਹੈ। ਨਿਯਮਿਤ ਤੌਰ ‘ਤੇ ਇਸਦਾ ਸੇਵਨ ਕਰਨ ਨਾਲ ਗਲੇ ਦੀ ਜਕੜਨ ਅਤੇ ਖੰਘ ਦੋਵੇਂ ਵਿੱਚ ਸੁਧਾਰ ਆਉਂਦਾ ਹੈ।
– ਸਰਦੀਆਂ ਵਿੱਚ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਸਫਾਈ ਦਾ ਖ਼ਾਸ ਧਿਆਨ ਰੱਖੋ। ਹੱਥ ਵਾਰ-ਵਾਰ ਧੋਵੋ ਅਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਸਮੇਂ ਮਾਸਕ ਪਹਿਨੋ। ਜਿਨ੍ਹਾਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ, ਉਨ੍ਹਾਂ ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।
– ਰਾਤ ਨੂੰ ਸੌਂਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਲਾਹੇਵੰਦ ਹੈ। ਹਲਦੀ ਦੇ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲਾਮੇਟਰੀ ਗੁਣ ਇਮਿਊਨਿਟੀ ਵਧਾਉਂਦੇ ਹਨ ਅਤੇ ਖੰਘ-ਜ਼ੁਕਾਮ ਤੋਂ ਬਚਾਉਂਦੇ ਹਨ।
– ਸਰਦੀਆਂ ‘ਚ ਤੰਦਰੁਸਤ ਰਹਿਣ ਲਈ ਪੋਸ਼ਟਿਕ ਖੁਰਾਕ ਖਾਓ। ਡਾਇਟ ‘ਚ ਹਰੀ ਸਬਜ਼ੀਆਂ, ਦਾਲਾਂ ਤੇ ਮੌਸਮੀ ਫਲ ਸ਼ਾਮਲ ਕਰੋ। ਜੰਕ ਫੂਡ ਤੇ ਤਲੀਆਂ ਚੀਜ਼ਾਂ ਤੋਂ ਬਚੋ, ਇਹ ਸਿਹਤ ਲਈ ਨੁਕਸਾਨਦੇਹ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!