टॉप न्यूज़
ਲੁਧਿਆਣਾ ‘ਚ DIG ਦਫ਼ਤਰ ਦੇ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ
ਡਿਊਟੀ ਦੌਰਾਨ ਸਿਰ ਵਿੱਚ ਗੋਲੀ ਮਾਰੀ, ਮੌਕੇ 'ਤੇ ਹੀ ਹੋਈ ਮੌਤ

ਲੁਧਿਆਣਾ ਦੇ ਡੀਆਈਜੀ ਰੇਂਜ ਦਫ਼ਤਰ ਵਿੱਚ ਤਾਇਨਾਤ ਇੱਕ ਕਾਂਸਟੇਬਲ ਨੇ ਡਿਊਟੀ ਦੌਰਾਨ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਲੁਧਿਆਣਾ ਦੇ ਰਾਣੀ ਝਾਂਸੀ ਰੋਡ ‘ਤੇ ਡੀਆਈਜੀ ਰੇਂਜ ਵਿੱਚ ਵਾਪਰੀ, ਜਿੱਥੇ ਕਾਂਸਟੇਬਲ ਡਿਊਟੀ ‘ਤੇ ਸੀ। ਮ੍ਰਿਤਕ ਦੀ ਪਛਾਣ ਤੀਰਥ ਸਿੰਘ (50) ਵਜੋਂ ਹੋਈ ਹੈ, ਜੋ ਕਿ ਐਮਐਸਕੇ ਵਿੱਚ ਡਿਊਟੀ ‘ਤੇ ਸੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਉਸਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
EDITED BY- HARLEEN KAUR



