टॉप न्यूज़

ਰੋਪੜ ਦਾ ਇੱਕ ਗਰੀਬ ਪਰਵਾਸੀ ਮਜ਼ਦੂਰ ਰਾਤੋਂ ਰਾਤ ਬਣਿਆ ਲੱਖਪਤੀ

50 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ

ਰੋਪੜ ਦਾ ਇੱਕ ਗਰੀਬ ਪਰਵਾਸੀ ਮਜ਼ਦੂਰ ਰਾਤੋਂ ਰਾਤ ਲੱਖਪਤੀ ਬਣ ਗਿਆ ਹੈ। 50 ਰੁਪਏ ਵਾਲੀ ਵੀਕਲੀ ਲਾਟਰੀ ਦੀ ਟਿਕਟ ਨੇ ਉਸਦੀ ਕਿਸਮਤ ਬਦਲ ਦਿੱਤੀ, ਜਿਸ ‘ਤੇ 25 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਨਾਮ ਲੱਗਣ ਦੀ ਖ਼ਬਰ ਮਿਲਦਿਆਂ ਹੀ ਮਜ਼ਦੂਰ ਘਬਰਾ ਗਿਆ ਅਤੇ ਸਾਹਮਣੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ।

ਅਸ਼ੋਕਾ ਲਾਟਰੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਇਸ ਪਰਵਾਸੀ ਮਜ਼ਦੂਰ ਨੇ 50 ਰੁਪਏ ਵਾਲੀ ਵੀਕਲੀ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ‘ਤੇ 25 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ — ਇਸੇ ਦੁਕਾਨ ‘ਤੇ ਪਹਿਲਾਂ ਵੀ 10 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਚੁੱਕਾ ਹੈ।

ਦੁਕਾਨ ਮਾਲਕ ਅਨੁਸਾਰ, ਇਸ ਵਾਰ ਦੀ ਦਿਵਾਲੀ ਮੌਕੇ ਉਨ੍ਹਾਂ ਦੀ ਦੁਕਾਨ ਤੋਂ ਪੰਜਾਬ ਭਰ ‘ਚ ਸਭ ਤੋਂ ਵੱਧ ਲਾਟਰੀ ਟਿਕਟਾਂ ਵਿਕੀਆਂ। ਲੋਕ ਦੂਰ-ਦੂਰ ਤੋਂ ਆ ਕੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਮੌਕੇ ਅਸ਼ੋਕਾ ਲਾਟਰੀ ਦੀ ਦੁਕਾਨ ਅੱਗੇ ਢੋਲ ਵਜਾ ਕੇ ਖੁਸ਼ੀ ਮਨਾਈ ਗਈ ਅਤੇ ਮਿੱਠਾਈਆਂ ਵੰਡੀਆਂ ਗਈਆਂ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!