ਲੁਧਿਆਣਾ ‘ਚ ਕਬੱਡੀ ਖਿਡਾਰੀ ਦਾ ਲਾਰੈਂਸ ਗੈਂਗ ਨੇ ਕਰਵਾਇਆ ਕਤਲ
ਬੋਲੇ- ਅਜਿਹੇ ਲੋਕਾਂ ਦੀ ਛਾਤੀ 'ਚ ਮਾਰਾਂਗੇ ਗੋਲੀ

ਲੁਧਿਆਣਾ ਦੇ ਸਮਰਾਲਾ ਵਿੱਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਕਤਲ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਕਰਵਾਇਆ। ਕਤਲ ਤੋਂ ਅਗਲੇ ਦਿਨ ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ।
ਗੈਂਗ ਨੇ ਕਿਹਾ ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਿਹਾ ਸੀ। ਉਨ੍ਹਾਂ ਨੇ ਇਹ ਵੀ ਧਮਕੀ ਦਿੱਤੀ ਕਿ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛਾਤੀ ਵਿੱਚ ਗੋਲੀ ਮਾਰ ਦੇਣਗੇ। “ਅਜਿਹੇ ਲੋਕ ਖੁਦ ਹੀ ਪਿੱਛੇ ਹੱਟ ਜਾਣ, ਨਹੀਂ ਤਾਂ ਸਾਨੂੰ ਚੰਗੇ ਤਰ੍ਹਾਂ ਨਾਲ ਹਟਾਉਣਾ ਆਉਂਦਾ ਹੈ।”
ਕਬੱਡੀ ਖਿਡਾਰੀ ਗੁਰਵਿੰਦਰ ਮਾਣਕੀ ਪਿੰਡ ਦਾ ਰਹਿਣ ਵਾਲਾ ਸੀ। ਬਾਈਕ ਸਵਾਰ ਹਮਲਾਵਰਾਂ ਨੇ ਗੁਰਵਿੰਦਰ ਅਤੇ ਉਸਦੇ ਸਾਥੀ ਧਰਮਪਾਲ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸੀ। ਜਿਸ ਨਾਲ ਗੁਰਵਿੰਦਰ ਦੀ ਮੌਤ ਹੋ ਗਈ ਅਤੇ ਜਦੋਂਕਿ ਧਰਮਪਾਲ ਵੀ ਜ਼ਖਮੀ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਨਿੱਜੀ ਦੁਸ਼ਮਣੀ ਕਾਰਨ ਹੋਇਆ ਹੈ। ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ, ਤੇਜੀ (ਚੱਕ ਸਰਾਏ, ਖੰਨਾ ਦੇ ਰਹਿਣ ਵਾਲੇ), ਕਰਨ (ਮਾਦਪੁਰ ਦੇ ਰਹਿਣ ਵਾਲੇ) ਅਤੇ ਸਿੰਮੀ (ਬਾਲੀਆਂ ਦੇ ਰਹਿਣ ਵਾਲੇ) ਵਜੋਂ ਹੋਈ ਹੈ। ਹਾਲਾਂਕਿ, ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪਰਿਵਾਰ ਨੇ ਅਜੇ ਤੱਕ ਕਬੱਡੀ ਖਿਡਾਰੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਤਲਾਂ ਨੂੰ ਫੜੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ।
EDITED BY- HARLEEN KAUR



